Globe Trotters ਵੱਲੋਂ ਵਿਦੇਸ਼ ਭੇਜਣ ਦੀ ਗੈਰਕਾਨੂੰਨੀ ਯੋਜਨਾ ‘ਨਕਲੀ MSME, ITR ਅਤੇ ਵੀਜ਼ਾ ਦਾ ਦਾਵਾ Star News Punjabi Tv ਕੱਲ ਵੀਡੀਓ ਵਿਚ ਕਰੇਗਾ ਪਰਦਾਫਾਸ਼
Globe Trotters ਟ੍ਰੈਵਲ ਏਜੰਟ ਉੱਤੇ ਗੰਭੀਰ ਦੋਸ਼, ਨਕਲੀ ਦਸਤਾਵੇਜ਼ ਅਤੇ ਵਿਦੇਸ਼ ਭੇਜਣ ਦੇ ਦਾਅਵੇ ਸਾਹਮਣੇ
ਜਲੰਧਰ(ਪੰਕਜ ਸੋਨੀ) ਜਲੰਧਰ ਬੱਸ ਸਟੈਂਡ ਦੇ ਨੇੜੇ, PIMS ਹਸਪਤਾਲ ਕੋਲ ਸਥਿਤ Globe Trotters ਨਾਮਕ ਟ੍ਰੈਵਲ ਏਜੰਟ ਉੱਤੇ ਗੰਭੀਰ ਦੋਸ਼ ਲੱਗ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਏਜੰਟ ਪਿਛਲੀ ਤਾਰੀਖਾਂ ਵਾਲੇ ਨਕਲੀ ਦਫ਼ਤਰੀ ਕਾਗਜ਼, MSME, ITR ਅਤੇ ਸਬ-ਅਕਾਊਂਟ ਖੁਦ ਬਣਾਉਂਦਾ ਹੈ ਅਤੇ ਲੋਕਾਂ ਤੋਂ ਪੰਦਰਾਂ ਲੱਖ ਰੁਪਏ ਲੈ ਕੇ UK ਭੇਜਣ ਦਾ ਦਾਅਵਾ ਕਰਦਾ ਹੈ।
ਸਟਿੰਗ ਓਪਰੇਸ਼ਨ ਵਿੱਚ ਖੁਲਾਸੇ

ਇੱਕ ਸਟਿੰਗ ਓਪਰੇਸ਼ਨ ਦੌਰਾਨ ਵੱਡੇ ਖੁਲਾਸੇ ਹੋਏ। ਵੀਡੀਓ ਵਿੱਚ ਕੁਝ ਟ੍ਰੈਵਲ ਏਜੰਟ ਖੁਦ ਕੈਮਰੇ ਅੱਗੇ ਕਬੂਲ ਕਰਦੇ ਨਜ਼ਰ ਆ ਰਹੇ ਹਨ ਕਿ ਉਹ Globe Trotters ਦੇ ਨਕਲੀ ਕਾਗਜ਼ਾਂ ਅਤੇ “ਸੈਟਿੰਗ” ਦੇ ਆਸਰੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਦਾਅਵੇ ਕਰਦੇ ਹਨ।
ਇਹ ਵੀ ਸਾਹਮਣੇ ਆਇਆ ਕਿ ਲੋਕਾਂ ਨੂੰ ਇਹ ਕਹਿ ਕੇ ਫਸਾਇਆ ਜਾ ਰਿਹਾ ਹੈ:
“ਤੁਸੀਂ ਸਿਰਫ਼ ਪਾਸਪੋਰਟ ਅਤੇ ਫੋਟੋ ਲੈ ਕੇ ਆਓ, ਬਾਕੀ ਸਾਰੇ ਕਾਗਜ਼ ਅਸੀਂ ਖੁਦ ਤਿਆਰ ਕਰ ਦੇਵਾਂਗੇ।”
ਇਨ੍ਹਾਂ ਕਾਗਜ਼ਾਂ ਵਿੱਚ ਨਕਲੀ ਦਫ਼ਤਰੀ ਦਸਤਾਵੇਜ਼, ਪਿੱਛਲੀ ਤਾਰੀਖਾਂ (Back Date) ਵਾਲੇ ਰਿਕਾਰਡ, ਫ਼ਰਜ਼ੀ MSME, ITR, ਸਬ-ਅਕਾਊਂਟ ਆਦਿ ਸ਼ਾਮਲ ਹਨ।
ਸਟਿੰਗ ਓਪਰੇਸ਼ਨ ਦੌਰਾਨ ਇਹ ਵੀ ਪਤਾ ਲੱਗਾ ਕਿ ਕੁਝ ਏਜੰਟ ਸ਼ੋਰਟ-ਟਰਮ ਜਾਂ ਸ਼ੋਰਟ ਵੀਜ਼ੇ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲ ਰਹੇ ਹਨ।
ਕਾਨੂੰਨੀ ਪੱਖ
ਕਾਨੂੰਨੀ ਮਾਹਿਰਾਂ ਮੁਤਾਬਕ, ਇਸ ਤਰ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਗੈਰਕਾਨੂੰਨੀ ਹਨ ਅਤੇ ਧੋਖਾਧੜੀ, ਜਾਲਸਾਜ਼ੀ ਅਤੇ ਗੰਭੀਰ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਇਹ ਖ਼ਬਰ ਪਾਠਕਾਂ ਨੂੰ ਚੇਤਾਵਨੀ ਦੇਣ ਲਈ ਤਿਆਰ ਕੀਤੀ ਗਈ ਹੈ ਕਿ ਕਿਸੇ ਵੀ ਟ੍ਰੈਵਲ ਏਜੰਟ ਦੀਆਂ “ਸੈਟਿੰਗ” ਜਾਂ ਨਕਲੀ ਦਸਤਾਵੇਜ਼ ਦੀਆਂ ਸੇਵਾਵਾਂ ‘ਤੇ ਭਰੋਸਾ ਨਾ ਕੀਤਾ ਜਾਵੇ।

















