ਇਟਲੀ ਦੇ ਸ਼ਹਿਰ ਫਾਈਸਾ ਵਿੱਚ ਕਮੂਨੇ ਦੀ ਫਾਈਸਾ ਵਲੋਂ ਦੂਜੇ ਵਿਸ਼ਵ ਯੁੱਧ ਵਿੱਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਅਤੇ ਇਟਲੀ ਦੇ ਸ਼ਹੀਦ ਫੌਜੀਆਂ ਦੇ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਾਲ 81ਵਾਂ ਸ਼ਹੀਦੀ ਦਿਵਸ ਅਤੇ ਸ਼ਹਿਰ ਦਾ ਆਜ਼ਾਦੀ ਦਿਵਸ ਮਨਾਇਆ ਗਿਆ।
ਸਮਾਗਮ ਵਿੱਚ ਸ਼ਾਮਲ ਹੋਣ ਲਈ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ (ਰਜਿ) ਇਟਲੀ ਨੂੰ ਸੱਦਾ ਦਿੱਤਾ ਗਿਆ। ਸ਼ਹੀਦਾਂ ਦੀ ਯਾਦ ਵਿੱਚ ਸਿੱਖ ਭਾਈਚਾਰੇ ਵੱਲੋਂ ਅਰਦਾਸ ਕੀਤੀ ਗਈ ਅਤੇ ਯਾਦਗਾਰ ‘ਤੇ ਸ਼ਹਿਰ ਦੇ ਮੇਅਰ ਮਾਸਮੋ ਲਾਸੋਲਾ ਅਤੇ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ।
ਇਸ ਸਮਾਗਮ ਵਿੱਚ ਸ਼ਹੀਦਾਂ ਦੇ ਸੰਸਕਾਰ ਸਥਾਨ ‘ਤੇ ਮੇਅਰ ਅਤੇ ਕਮੇਟੀ ਦੇ ਪ੍ਰਧਾਨ ਨੇ ਫੁੱਲਾਂ ਦੇ ਸ਼ਰਧਾ ਸੰਜੀਵਨ ਭੇਟ ਕੀਤੀ। ਇਟਲੀ ਦੀ ਮਿਲਟਰੀ ਨੇ ਵੀ ਪਰੇਡ ਕਰਕੇ ਸ਼ਹੀਦਾਂ ਨੂੰ ਸਿਰ ਨਮਾਇਆ। ਸਕੂਲਾਂ ਦੇ ਬੱਚਿਆਂ ਨੇ ਭੀ ਸਿੱਖਾਂ ਦੀ ਸੇਵਾ ਅਤੇ ਸ਼ਹੀਦੀ ਨੂੰ ਸਨਮਾਨ ਦਿੱਤਾ ਅਤੇ ਕਿਹਾ ਕਿ ਸਿੱਖ ਬਹੁਤ ਚੰਗੇ ਹਨ ਜੋ ਹੋਰਾਂ ਦੀ ਰੱਖਿਆ ਕਰਦੇ ਹਨ।
ਇਸ ਮੌਕੇ ਪ੍ਰਿਥੀਪਾਲ ਸਿੰਘ ਨੇ ਮੇਅਰ ਕੋਲੋਂ ਪੁੱਛਿਆ ਕਿ ਫਾਈਸਾ ਵਿੱਚ ਕਿੰਨੇ ਸਿੱਖ ਸ਼ਹੀਦ ਹੋਏ। ਮੇਅਰ ਨੇ ਦੱਸਿਆ ਕਿ ਇੱਥੇ 5 ਸਿੱਖਾਂ ਨੂੰ ਸ਼ਹੀਦ ਹੋਣ ਦਾ ਦਰਜਾ ਮਿਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਜ਼ਾਦ ਹੋਣ ਤੋਂ ਬਾਅਦ ਸ. ਮੋਹਣ ਸਿੰਘ, ਜੋ ਕਿ ਫੌਜ ਦੇ ਕਮਾਂਡਰ ਸਨ, ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਮੇਅਰ ਮਾਸਮੋ ਲਾਸੋਲਾ ਨੇ ਸਿੱਖ ਭਾਈਚਾਰੇ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਿੱਖ ਬਹੁਤ ਇਮਾਨਦਾਰ ਹਨ ਅਤੇ ਇਟਲੀ ਵਿੱਚ ਵੀ ਉਨ੍ਹਾਂ ਨੇ ਤਰੱਕੀ ਕੀਤੀ ਹੈ।
ਸਮਾਗਮ ਵਿੱਚ ਪ੍ਰਿਥੀਪਾਲ ਸਿੰਘ, ਮਨਜਿੰਦਰ ਸਿੰਘ, ਇਕਬਾਲ ਸਿੰਘ, ਗੁਰਮੇਲ ਸਿੰਘ ਭੱਟੀ ਅਤੇ ਹਰਜੀਤ ਸਿੰਘ ਦੇ ਨਾਲ ਇਟਲੀ ਦੀ ਪੁਲਿਸ ਅਤੇ ਕਾਰਾਬੇਨੇਰੀ ਦੇ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੌਕੇ ਗੁਰੂ ਕਾ ਲੰਗਰ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵੱਲੋਂ ਵਰਤਾਇਆ ਗਿਆ।

















