ਪੀਆਰਟੀਸੀ ਪਨ ਬੱਸ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਅੱਜ ਗੇਟ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ। ਪਰ ਉਸ ਤੋਂ ਪਹਿਲਾਂ ਹੀ ਤੜਕੇ ਤਕਰੀਬਨ 4 ਵਜੇ ਪੀਆਰਟੀਸੀ ਦੇ ਜਿਲ੍ਹਾ ਪ੍ਰਧਾਨਾਂ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਲਿਆ ਜਿਸ ਦੇ ਰੋਸ ਵਜੋਂ ਫਿਰ ਮੁਲਾਜ਼ਮਾਂ ਤੇ ਵਰਕਰਾਂ ਦੇ ਵੱਲੋਂ ਬੱਸ ਸਟੈਂਡਾਂ ਨੂੰ ਬੰਦ ਕਰ ਦਿੱਤਾ

ਜਿਸ ਤੋਂ ਬਾਅਦ ਫਿਰ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਿਆ ਤੇ ਵਰਕਰਾਂ ਨੂੰ ਘੜੀਸ ਘੜੀਸ ਕੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਬੱਸਾਂ ਦੇ ਵਿੱਚ ਪੁਲਿਸ ਆਪਣੇ ਨਾਲ ਲੈ ਗਈ ਮਾਹੌਲ ਕਾਫੀ ਤਨਾਪੂਰਨ ਹੁੰਦਾ ਹੋਇਆ ਨਜ਼ਰ ਆਇਆ

ਜਿੱਥੇ ਕਿ ਪੀਆਰਟੀਸੀ ਪਨ ਬੱਸ ਰੋਡਵੇਜ਼ ਦੇ ਮੁਲਾਜ਼ਮ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਦਾ ਵਿਰੋਧ ਕਰ ਰਹੇ ਸੀ ਪਰ ਇਸ ਵਿਰੋਧ ਦੇ ਚਲਦਿਆਂ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ ਸਾਰੇ ਧਰਨਾਕਾਰੀਆਂ ਨੂੰ ਖਦੇੜ ਦਿੱਤਾ ਗਿਆ।


















