ਜਲਾਲੀਆ ਦਰਿਆ ਉਫਾਨ ‘ਤੇ, ਕਈ ਇਲਾਕਿਆਂ ‘ਚ ਵੜਿਆ ਪਾਣੀ, ਕਿਸਾਨਾਂ ਦੀਆਂ ਫਸਲਾਂ ਹੋਈਆਂ ਤਬਾਹ

0
19

ਪਿਛਲੇ ਦੋ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਅੱਜ ਜਿਲਾ ਪਠਾਨਕੋਟ ਦੇ ਅਧੀਨ ਆਉਂਦੇ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆ ਦਰਿਆ ਦੇ ਵਿੱਚ ਵੱਡੀ ਮਾਤਰਾ ‘ਚ ਪਾਣੀ ਆਉਣ ਦੇ ਕਾਰਨ ਹੜ ਦੀ ਸਥਿਤੀ ਬਣ ਗਈ।

ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਦੇ ਵਿੱਚ ਹੜ ਦੀ ਸਥਿਤੀ ਬਣੀ ਸੀ। ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਦਿਖਿਆ। ਦੱਸ ਦਈਏ ਕਿ ਜੋ ਵੀ ਫਸਲਾਂ ਇਸ ਦਰਿਆ ਦੇ ਕਿਨਾਰੇ ਤੇ ਸਨ ਲਗਭਗ ਸਾਰੀ ਹੀ ਫਸਲਾਂ ਪਾਣੀ ਦੀ ਚਪੇਟ ਆ ਗਈਆਂ |

ਇਸ ਤੋਂ ਇਲਾਵਾ ਜੋ ਬਮਿਆਲ ਦੇ ਅਧੀਨ ਮਨਵਾਲ ਮੰਗਵਾਲ ਮੋੜ ਵਿਖੇ ਦਰਿਆ ਦੇ ਨਜ਼ਦੀਕ ਘਰ ਸਨ। ਉਹਨਾਂ ਵਿੱਚੋਂ ਕੁਝ ਤਿੰਨ ਤੋਂ ਚਾਰ ਘਰ ਡੁੱਬਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਇੱਕ ਪੋਲਟਰੀ ਫਾਰਮ ,ਗੁੱਜਰ ਪਰਿਵਾਰਾਂ ਦੇ ਘਰ ਅਤੇ ਲਗਭਗ ਕਿਸਾਨਾਂ ਦੀਆਂ ਮੋਟਰਾਂ ਦਰਿਆ ਦੇ ਪਾਣੀ ਹੇਠ ਆ ਚੁੱਕੀਆਂ ਹਨ।

ਮੌਕੇ ਤੇ ਮਜੂਦ ਲੋਕਾਂ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਅਚਾਨਕ ਘਰ ਦੇ ਅੰਦਰ ਪਾਣੀ ਵੜ ਗਿਆ ।ਜਿਸ ਤੇ ਸਾਨੂੰ ਸਮਾਨ ਵੀ ਬਾਹਰ ਕੱਢਣ ਦਾ ਸਮਾਂ ਨਹੀਂ ਦਿੱਤਾ ।ਉਹਨਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਜਿਸ ਵਜਾ ਨਾਲ ਹੀ ਮੇਰਾ ਕੀਮਤੀ ਸਮਾਨ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਪਾਣੀ ਦੇ ਵਿੱਚ ਡੁੱਬ ਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਦਤਿਆਲ ਤੋਂ ਬਮਿਆਲ ਤੋਂ ਫਤਿਹਪੁਰ ਦੀ ਸੜਕ ਵੀ ਪਾਣੀ ਦੇ ਵਿੱਚ ਢੁਬੀ ਹੋਈ ਦਿਸੀ ਜਿਸ ਵਜਾ ਨਾਲ ਲੋਕਾਂ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਮੰਗਵਾਲ ਮੋੜ ਜਿੱਥੇ ਕਿ ਪੁਲਿਸ ਦੀ ਅਹਿਮ ਚੌਂਕੀ ਹੈ ਉਹ ਵੀ ਪਾਣੀ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ। ਉਸ ਚੌਂਕੀ ਦੇ ਆਸ ਪਾਸ ਪਾਣੀ ਭਰ ਚੁੱਕਿਆ ਤੇ ਮਗਵਾਲ ਮੋੜ ਦਾ ਰਸਤਾ ਜੋ ਪਠਾਨਕੋਟ ਨਾਲ ਸੰਬੰਧ ਰੱਖਦਾ ਬੰਦ ਹੋ ਚੁੱਕਿਆ ਹੈ। ਦੱਸ ਦਈਏ ਕਿ ਇਹ ਜਲਾਲੀ ਦਰਿਆ ਦੇ ਵਿੱਚ ਜਦੋਂ ਵੀ ਹੜ ਦੀ ਸਥਿਤੀ ਬਣਦੀ ਹੈ ਤਾਂ ਕਾਸ਼ੀ ਬਾਰਮਾ ਸਥਿਤ ਸੀਮਾ ਸੁਰੱਖਿਆ ਬਲ ਦੀ ਪੋਸਟ ਪ੍ਰਭਾਵਿਤ ਹੁੰਦੀ ਹੈ ਤੇ ਇਸ ਵਾਰ ਵੀ ਇਹਨਾਂ ਪੋਸਟਾਂ ਤੇ ਅਤੇ ਭਾਰਤ ਪਾਕਿਸਤਾਨ ਸਰਹੱਦ ਦੇ ਪਾਣੀ ਦੇ ਵਿੱਚ ਡੁੱਬਣ ਦਾ ਸਮਾਂਚਾਰ ਸਾਹਮਣੇ ਆ ਰਿਹਾ ਹੈ |