ਪਠਾਨਕੋਟ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਮਾਧੋਪੁਰ ਬੇਹੜੀਆਂ ਇਲਾਕੇ ਵਿੱਚ ਰਾਵੀ ਦਰਿਆ ਦੇ ਕਿਨਾਰੇ ਬਿਨਾ ਮਨਜ਼ੂਰੀ ਮਾਈਨਿੰਗ ਕੀਤੀ ਜਾ ਰਹੀ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਈਨਿੰਗ ‘ਤੇ ਪੂਰੀ ਤਰ੍ਹਾਂ ਪਾਬੰਧੀ ਲੱਗਾ ਦਿੱਤੀ ਗਈ ਸੀ, ਪਰ ਹਾਲ ਹੀ ਵਿੱਚ ਆਏ ਹੜ ਅਤੇ ਕੁਝ ਲੋਕ ਇਸਦਾ ਫਾਇਦਾ ਉਠਾਉਂਦੇ ਹੋਏ ਧੜਲੇ ਨਾਲ ਕੰਮ ਕਰ ਰਹੇ ਹਨ।
ਤਸਵੀਰਾਂ ਵਿੱਚ ਦੇਖਿਆ ਗਿਆ ਕਿ ਜੇਸੀਬੀ ਮਸ਼ੀਨ ਰਾਹੀਂ ਧਰਤੀ ਨੂੰ ਬੇਰਹਮੀ ਨਾਲ ਖੋਲ੍ਹਿਆ ਜਾ ਰਿਹਾ ਹੈ। ਜਦ ਟਰੱਕ ਡਰਾਈਵਰਾਂ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ ਕਿ ਜ਼ਮੀਨ ਮਾਲਕੀ ਹੱਕ ਵਾਲੀ ਹੈ ਅਤੇ ਵਿਭਾਗ ਤੋਂ ਮਨਜ਼ੂਰੀ ਲੈ ਕੇ ਕੰਮ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਜਦ ਵਿਭਾਗੀ ਅਧਿਕਾਰੀਆਂ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ। ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਇਥੇ ਮਾਈਨਿੰਗ ਹੋ ਰਹੀ ਸੀ ਅਤੇ ਇਸਨੂੰ ਪਹਿਲਾਂ ਬੰਦ ਕਰਵਾਇਆ ਗਿਆ ਸੀ। ਜੇ ਮਾਈਨਿੰਗ ਮੁੜ ਚੱਲੀ ਹੈ, ਤਾਂ ਮੁੜ ਕਾਰਵਾਈ ਕੀਤੀ ਜਾਵੇਗੀ, ਪਰ ਹੁਣ ਤੱਕ ਕਿਸੇ ਵਾਸਤਵਿਕ ਕਾਰਵਾਈ ਦੀ ਜਾਣਕਾਰੀ ਨਹੀਂ ਮਿਲੀ।
ਪਠਾਨਕੋਟ ਤੋਂ ਕੰਵਲ ਰੰਧਾਵਾ ਦੀ ਰਿਪੋਰਟ

















