ਆਮਦਨ ਕਰ ਦੇਸ਼ ਦੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਦੀ ਕੁੱਲ ਆਬਾਦੀ ‘ਚੋਂ ਸਿਰਫ਼ 2% ਲੋਕ ਹੀ ਟੈਕਸ ਭਰਦੇ ਹਨ। ਸਵਾਲ ਇਹ ਹੈ — ਕੀ ਬਾਕੀ ਸਾਰੇ ਲੋਕ ਟੈਕਸ ਦੇ ਦਾਇਰੇ ਤੋਂ ਬਾਹਰ ਹਨ ਜਾਂ ਫਿਰ ਵੱਡੀ ਗਿਣਤੀ ਵਿੱਚ ਲੋਕ ਆਪਣੀ ਆਮਦਨ ਛੁਪਾ ਰਹੇ ਹਨ?
ਇਹੀ ਕਾਰਨ ਹੈ ਕਿ ਕਈ ਵਾਰ ਆਮਦਨ ਕਰ ਵਿਭਾਗ ਵੱਡੀਆਂ ਛਾਪੇਮਾਰੀਆਂ ਕਰਦਾ ਹੈ, ਜੋ ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਆਓ ਜਾਣੀਏ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਆਈਟੀ ਰੇਡਾਂ ਬਾਰੇ

1. ਧੀਰਜ ਸਾਹੂ ਛਾਪੇਮਾਰੀ (2023)
ਝਾਰਖੰਡ ਤੇ ਓਡੀਸ਼ਾ ‘ਚ ਕੀਤੀ ਗਈ ਇਸ ਕਾਰਵਾਈ ‘ਚ 351 ਕਰੋੜ ਰੁਪਏ ਨਕਦ ਤੇ 3 ਕਿਲੋ ਸੋਨਾ ਮਿਲਿਆ।
ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਟੀ ਛਾਪਾ ਮੰਨਿਆ ਜਾਂਦਾ ਹੈ।
2. ਸਰਦਾਰ ਇੰਦਰ ਸਿੰਘ ਛਾਪਾ (1981, ਕਾਨਪੁਰ)
ਇਸ ਛਾਪੇ ਨੇ ਦੇਸ਼ ਨੂੰ ਹਿਲਾ ਦਿੱਤਾ ਸੀ — 90 ਤੋਂ ਵੱਧ ਆਈਟੀ ਅਧਿਕਾਰੀ ਤੇ 200 ਪੁਲਿਸ ਅਧਿਕਾਰੀ ਸ਼ਾਮਲ ਸਨ।
1.60 ਕਰੋੜ ਨਕਦ, 750 ਤੋਲੇ ਸੋਨਾ, ਤੇ ਲੱਖਾਂ ਦੇ ਗਹਿਣੇ ਬਰਾਮਦ ਕੀਤੇ ਗਏ।
ਇਹੀ ਛਾਪਾ ਬਾਅਦ ‘ਚ ਫਿਲਮ “ਰੇਡ” (2018) ਲਈ ਪ੍ਰੇਰਨਾ ਬਣਿਆ।
3. ਪੀਯੂਸ਼ ਜੈਨ ਛਾਪਾ (ਕਾਨਪੁਰ)
ਪਰਫਿਊਮ ਵਪਾਰੀ ਦੇ ਘਰ ਤੇ ਫੈਕਟਰੀ ‘ਤੇ 120 ਘੰਟਿਆਂ ਦੀ ਛਾਪੇਮਾਰੀ ਚੱਲੀ।
250 ਕਰੋੜ ਨਕਦ, 16 ਜਾਇਦਾਦਾਂ ਦੇ ਦਸਤਾਵੇਜ਼, ਤੇ ਵਿਦੇਸ਼ੀ ਸੰਪਤੀ ਦੇ ਸਬੂਤ ਮਿਲੇ।
4. ਸਹਾਰਾ ਗਰੁੱਪ ਛਾਪਾ
ਦਿੱਲੀ ਤੇ ਨੋਇਡਾ ਵਿੱਚ ਕੀਤੀ ਛਾਪੇਮਾਰੀ ‘ਚ 135 ਕਰੋੜ ਰੁਪਏ ਨਕਦ ਤੇ 1 ਕਰੋੜ ਦੇ ਗਹਿਣੇ ਬਰਾਮਦ ਹੋਏ।
ਗਰੁੱਪ ਮੁਖੀ ਸੁਬਰਤ ਰਾਏ ਵੀ ਜਾਂਚ ਦੇ ਘੇਰੇ ‘ਚ ਆਏ।
5. ਬੰਗਲੌਰ ਨੋਟ ਛਾਪਾ (2016)
ਨੋਟਬੰਦੀ ਦੌਰਾਨ ਦੋ ਇੰਜੀਨੀਅਰਾਂ ਤੇ ਠੇਕੇਦਾਰਾਂ ਦੇ ਘਰਾਂ ਤੋਂ 5.7 ਕਰੋੜ ਨਕਦ, 7 ਕਿਲੋ ਸੋਨਾ, ਤੇ 9 ਕਿਲੋ ਗਹਿਣੇ ਮਿਲੇ।
6. ਹੈਦਰਾਬਾਦ ਡਾਕਘਰ ਛਾਪੇਮਾਰੀ
ਨੋਟਬੰਦੀ ਦੌਰਾਨ 8 ਡਾਕਘਰਾਂ ‘ਤੇ ਛਾਪੇ, ਜਿੱਥੋਂ 40 ਲੱਖ ਰੁਪਏ ਪੁਰਾਣੀ ਕਰੰਸੀ ਮਿਲੀ।
7. ‘ਬਾਹੂਬਲੀ’ ਫਿਲਮ ਨਿਰਮਾਤਾਵਾਂ ‘ਤੇ ਛਾਪਾ
2015 ਵਿੱਚ ਟੈਕਸ ਵਿਭਾਗ ਨੇ ਫਿਲਮ ਦੀ ਕਮਾਈ ਦੀ ਜਾਂਚ ਦੌਰਾਨ 60 ਕਰੋੜ ਰੁਪਏ ਨਕਦ ਬਰਾਮਦ ਕੀਤੇ।
8. ਜਨਾਰਦਨ ਰੈੱਡੀ ਦੀ ਧੀ ਦਾ ਸ਼ਾਨਦਾਰ ਵਿਆਹ
ਇਸ ਮਹਿੰਗੇ ਵਿਆਹ ‘ਤੇ ਟੈਕਸ ਵਿਭਾਗ ਦੀ ਨਜ਼ਰ — ਕਈ ਰਾਜਨੀਤਿਕ ਹਸਤੀਆਂ ਸ਼ਾਮਲ, ਖਰਚੇ ਨੇ ਸਭ ਨੂੰ ਹੈਰਾਨ ਕੀਤਾ।
9. ਚੇਨਈ ਇੰਜੀਨੀਅਰਿੰਗ ਕਾਲਜ ਛਾਪਾ (2019)
ਨਿੱਜੀ ਕਾਲਜ ‘ਚੋਂ 8 ਕਰੋੜ ਰੁਪਏ ਦੀ ਅਣਦੱਸੀ ਨਕਦੀ ਮਿਲੀ, ਜੋ 400 ਬੈਂਕ ਖਾਤਿਆਂ ਵਿੱਚ ਵੰਡਿਆ ਗਿਆ ਸੀ।
ਇਹ ਸਾਰੇ ਛਾਪੇ ਸਿਰਫ਼ ਟੈਕਸ ਚੋਰੀ ਨਹੀਂ, ਸਿਸਟਮ ਦੇ ਸੁਰਾਖ ਵੀ ਵਿਖਾਉਂਦੇ ਹਨ।
ਸਵਾਲ ਇਹ ਹੈ — ਜਦੋਂ ਕੁਝ ਹੀ ਲੋਕ ਟੈਕਸ ਭਰਦੇ ਹਨ, ਤਾਂ ਕੀ ਇਹ ਇਮਾਨਦਾਰ ਟੈਕਸਦਾਤਿਆਂ ਨਾਲ ਨਿਆਂ ਹੈ?

















