ਜਲੰਧਰ ਸੈਂਟਰਲ ਤੋਂ ਸਾਬਕਾ MLA ਮਨੋਰੰਜਨ ਕਾਲੀਆ ਦਾ ਵੱਡਾ ਬਿਆਨ !

Oplus_131072

ਮਾਨ ਸਰਕਾਰ ‘ਤੇ ਲਗਾਏ ਗੰਭੀਰ ਇਲਜ਼ਾਮ, ਹਲਕੇ ਦੇ ਰੁਕੇ ਵਿਕਾਸ ਨੂੰ ਲੈ ਕੇ ਕੀਤੀ ਤਿੱਖੀ ਚਰਚਾ

ਜਲੰਧਰ – ਭਾਜਪਾ ਦੇ ਸੀਨੀਅਰ ਨੇਤਾ ਅਤੇ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਨੇ ਮੌਜੂਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਪੱਸ਼ਟ ਦੋਸ਼ ਲਗਾਇਆ ਕਿ ਹਲਕੇ ਦੇ ਵਿਕਾਸ ਦੇ ਕਈ ਕੰਮ ਲੰਮੇ ਸਮੇਂ ਤੋਂ ਰੁਕੇ ਪਏ ਹਨ, ਪਰ ਸਰਕਾਰ ਕੋਈ ਕਾਰਵਾਈ ਕਰਨ ਦੀ ਬਜਾਏ ਖਾਲੀ ਵਾਅਦਿਆਂ ‘ਤੇ ਲੋਕਾਂ ਨੂੰ ਟਾਲ ਰਹੀ ਹੈ।

Oplus_131072

ਕਾਲੀਆ ਨੇ ਕਿਹਾ ਕਿ ਭਾਵੇਂ 2022 ਦੇ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 92 ਸੀਟਾਂ ਮਿਲੀਆਂ ਅਤੇ ਬਹੁਮਤ ਦੀ ਸਰਕਾਰ ਬਣਾਈ ਗਈ, ਪਰ ਇਸ ਸਰਕਾਰ ਦੀ ਅਸਲੀ ਡੋਰ ਦਿੱਲੀ ਵਿੱਚ ਬੈਠੇ ਆਗੂਆਂ ਦੇ ਹੱਥ ਵਿੱਚ ਹੈ। “ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ ਨੂੰ ਵੱਡਾ ਮੰਡੇਟ ਦਿੱਤਾ ਸੀ, ਪਰ ਇਹ ਸਰਕਾਰ ਆਪਣੇ ਫ਼ੈਸਲੇ ਖ਼ੁਦ ਕਰਨ ਵਿੱਚ ਅਸਮਰਥ ਹੈ। ਦਿੱਲੀ ਦੇ ਹੁਕਮਾਂ ‘ਤੇ ਚੱਲਣ ਵਾਲੀ ਸਰਕਾਰ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਿਵੇਂ ਕਰ ਸਕਦੀ ਹੈ?” – ਕਾਲੀਆ ਨੇ ਪ੍ਰਸ਼ਨ ਖੜ੍ਹਾ ਕੀਤਾ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਲੰਧਰ ਸੈਂਟਰਲ ਹਲਕੇ ਵਿੱਚ ਸੜਕਾਂ, ਸਫ਼ਾਈ ਪ੍ਰੋਜੈਕਟ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਾਮਲੇ ਵਿੱਚ ਵਿਕਾਸ ਰੁਕਿਆ ਪਿਆ ਹੈ। ਲੋਕ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਇਨ੍ਹਾਂ ਮਾਮਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ।