ਮਹਿੰਦਰ ਸਿੰਘ ਕੇ ਪੀ ਦੇ ਬੇਟੇ ਦੀ ਕਾਰ ਨੂੰ ਟੱਕਰ ਮਾਰ ਫ਼ਰਾਰ ਹੋਏ ਵਿਅਕਤੀ ਦੀ ਹੋਈ ਪਹਿਚਾਣ : ਕੱਲ ਰਾਤ ਕੇ ਪੀ ਦੇ ਬੇਟੇ ਐਕਸੀਡੈਂਟ ਚ ਹੋਈ ਸੀ ਮੌ/ਤ

Oplus_131072

ਜਲੰਧਰ (ਪੰਕਜ ਸੋਨੀ/ਹਨੀ ਸਿੰਘ):- ਪੂਰਵ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਦੇ ਬੇਟੇ ਦੀ ਸੜਕ ਹਾਦਸੇ ‘ਚ ਮੌਤ, ਕ੍ਰੇਟਾ ਕਾਰ ਸਵਾਰ ਕੱਪੜਾ ਵਪਾਰੀ ਦੀ ਪਹਿਚਾਣ

ਕੱਲ੍ਹ ਰਾਤ ਜਲੰਧਰ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਪੂਰਵ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਦੇ ਬੇਟੇ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕ੍ਰੇਟਾ ਕਾਰ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਹੁਣ ਉਸ ਦੀ ਪਹਿਚਾਣ ਹੋ ਗਈ ਹੈ।

ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਾਰ ਸ਼ੇਖਾ ਬਾਜ਼ਾਰ ਦੇ ਰਹਿਣ ਵਾਲੇ ਕੱਪੜਾ ਵਪਾਰੀ ਗੁਰਸ਼ਰਨ ਸਿੰਘ ਪ੍ਰਿੰਸ ਦੇ ਨਾਮ ‘ਤੇ ਰਜਿਸਟਰਡ ਹੈ। ਪੁਲਿਸ ਨੇ ਉਸ ਦੇ ਘਰ ‘ਤੇ ਛਾਪੇਮਾਰੀ ਵੀ ਕੀਤੀ ਹੈ।

Oplus_131072

ਮਿਲੀ ਜਾਣਕਾਰੀ ਅਨੁਸਾਰ, ਹਾਦਸੇ ਵਾਲੇ ਸਮੇਂ ਗੁਰਸ਼ਰਨ ਸਿੰਘ ਪ੍ਰਿੰਸ ਆਪਣੀ ਪਤਨੀ ਅਤੇ ਧੀ ਦੇ ਨਾਲ ਨਸ਼ੇ ਦੀ ਹਾਲਤ ਵਿੱਚ ਕਾਰ ਚਲਾ ਰਿਹਾ ਸੀ। ਟੱਕਰ ਮਾਰਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਗੱਡੀ ਦਾ ਨੰਬਰ ਟ੍ਰੇਸ ਕਰ ਲਿਆ ਹੈ ਅਤੇ ਗੁਰਸ਼ਰਨ ਸਿੰਘ ਪ੍ਰਿੰਸ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਸ਼ਾਨ ਐਂਟਰਪਰਾਈਜ਼ਜ਼ ਨਾਮ ਨਾਲ ਕਾਰੋਬਾਰ ਕਰਦਾ ਹੈ।