ਜਲੰਧਰ (ਪੰਕਜ ਸੋਨੀ/ ਨਰਿੰਦਰ ਗੁਪਤਾ) :- ਪੰਜਾਬ ਸਰਕਾਰ ਜਿੱਥੇ ਹੜ੍ਹ ਪੀੜਤਾਂ ਲਈ ਕਿਊਆਰ ਕੋਡ ਜਾਰੀ ਕਰਕੇ ਸਿੱਧੀ ਸਹਾਇਤਾ ਇਕੱਠੀ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਕਈ ਨੇਤਾ ਮੌਕੇ ਦਾ ਫਾਇਦਾ ਚੁੱਕ ਕੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਵਿੱਚ ਜੁੱਟ ਗਏ ਹਨ।

ਪੰਜਾਬ ਅਗਰੋ ਦੇ ਚੇਅਰਮੈਨ ਮੰਗਲ ਸਿੰਘ ਬੱਸੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਬਿਬੀਆਂ ਨੂੰ 1000 ਤੇ ਬੰਦਿਆਂ ਨੂੰ 500-500 ਰੁਪਏ ਵੰਡ ਰਹੇ ਹਨ। ਮਦਦ ਦੇ ਨਾਂ ’ਤੇ ਨੋਟਾਂ ਦੀ ਇਹ ਵੰਡ ਲੋਕਾਂ ਦੀਆਂ ਜੇਬਾਂ ਨਹੀਂ, ਸਗੋਂ ਨੇਤਾਵਾਂ ਦੀ ਸਿਆਸਤ ਭਰ ਰਹੀ ਹੈ।

ਜਿੱਥੇ ਲੋਕ ਪਾਣੀ ਵਿੱਚ ਘਰ-ਦੁਕਾਨ ਗਵਾ ਬੈਠੇ ਹਨ, ਉੱਥੇ ਨੇਤਾ ਆਪਣੀ ਪਬਲਿਸਿਟੀ ਲਈ ਨਕਦੀ ਦੇ ਸ਼ੋਅ ਕਰ ਰਹੇ ਹਨ। ਸਵਾਲ ਇਹ ਹੈ ਕਿ ਕੀ ਇਹ ਸੱਚੀ ਸਹਾਇਤਾ ਹੈ ਜਾਂ ਨਕਦ ਰਾਜਨੀਤੀ ਦੀ ਨਵੀਂ ਚਾਲ?

















