ਭਰਾ ਨੂੰ ਕਿਹਾ ਕਿ ਆ ਜਾ ਮੈਂ ਤੈਨੂੰ ਕੁਝ ਜਾਦੂ ਦਿਖਾਵਾਂ, ਖੇਡਦੇ ਸਮੇਂ ਕੁਝ ਅਜਿਹਾ ਹੋਇਆ ਜਿਸਨੂੰ ਦੇਖ ਪਿਤਾ ਦੇ ਉਡੇ ਹੋਸ਼

0
115

ਭਰਾ ਨੂੰ ਕਿਹਾ ਕਿ ਆ ਜਾ ਮੈਂ ਤੈਨੂੰ ਕੁਝ ਜਾਦੂ ਦਿਖਾਵਾਂ, ਖੇਡਦੇ ਸਮੇਂ ਕੁਝ ਅਜਿਹਾ ਹੋਇਆ ਜਿਸਨੂੰ ਦੇਖ ਪਿਤਾ ਦੇ ਉਡੇ ਹੋਸ਼

ਸਟਾਰ ਨਿਊਜ਼ ਨੇਟਵੁਕ (ਬਯੂਰੋ) : ਰੋਹਤਕ ਦੇ ਪਾੜਾ ਮੁਹੱਲੇ ‘ਚ ਵੀਰਵਾਰ ਸ਼ਾਮ ਇਕ ਦੁਖਦਾਈ ਘਟਨਾ ਵਾਪਰੀ। ਸਿਰਫ਼ 12 ਸਾਲ ਦੀ ਨੈਂਸੀ ਖੇਡ-ਖੇਡ ‘ਚ ਆਪਣੀ ਜਾਨ ਗਵਾ ਬੈਠੀ। ਉਸ ਨੇ ਆਪਣੇ 5 ਸਾਲ ਦੇ ਛੋਟੇ ਭਰਾ ਨੂੰ ਕਿਹਾ – “ਹਣੇ ਜਾਦੂ ਵਿਖਾਂਦੀ ਹਾਂ” ਅਤੇ ਬਾਥਰੂਮ ਤੋਂ ਚੁੰਨੀ ਲੈ ਕੇ ਫਾਹਾ ਬਣਾ ਲਿਆ। ਚੌਖਟ ਤੋਂ ਝੂਲਣ ਨਾਲ ਉਸਦਾ ਗਲਾ ਘੁੱਟ ਗਿਆ ਤੇ ਮੌਕੇ ‘ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ, ਨੈਂਸੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਪਿਤਾ ਸੁਰੇਂਦਰ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦੇ ਹਨ ਜਦਕਿ ਮਾਂ ਪੀਜੀਆਈ ‘ਚ ਸਫਾਈ ਕਰਮਚਾਰੀ ਹਨ। ਘਟਨਾ ਵੇਲੇ ਦੋਵੇਂ ਘਰ ‘ਚ ਨਹੀਂ ਸਨ। ਪੁਲਿਸ ਨੂੰ ਸੂਚਨਾ ਮਿਲਣ ‘ਤੇ ਐਫਐਸਐਲ ਐਕਸਪਰਟ ਡਾ. ਸਰੋਜ ਦਹਿਆ ਨੂੰ ਬੁਲਾਇਆ ਗਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਪੀਜੀਆਈ ਭੇਜ ਦਿੱਤਾ ਗਿਆ।

ਭਰਾ ਨੇ ਦੱਸਿਆ ਕਿ ਦੀਦੀ ਬਾਥਰੂਮ ਤੋਂ ਚੁੰਨੀ ਲੈ ਕੇ ਆਈ ਸੀ ਤੇ ਕਿਹਾ ਕਿ “ਜਾਦੂ ਵਿਖਾਂਦੀ ਹਾਂ”। ਉਹ ਕੁਰਸੀ ‘ਤੇ ਚੜ੍ਹ ਕੇ ਚੁੰਨੀ ਗਲੇ ‘ਚ ਪਾ ਲਈ। ਪੈਰ ਲੱਗਣ ਨਾਲ ਕੁਰਸੀ ਹਿਲ ਗਈ ਅਤੇ ਨੈਂਸੀ ਦਾ ਗਲਾ ਘੁੱਟ ਗਿਆ।

ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਾਰੰਭਿਕ ਜਾਂਚ ਮੁਤਾਬਕ ਇਹ ਮਾਮਲਾ ਖੇਡ-ਖੇਡ ‘ਚ ਵਾਪਰਿਆ ਹਾਦਸਾ ਲੱਗਦਾ ਹੈ। ਕੋਈ ਸੁਸਾਈਡ ਨੋਟ ਜਾਂ ਮੋਬਾਈਲ ਗੇਮ ਨਾਲ ਸੰਬੰਧਿਤ ਸਬੂਤ ਨਹੀਂ ਮਿਲਿਆ। ਸ਼ੁੱਕਰਵਾਰ ਨੂੰ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਪੋਸਟਮਾਰਟਮ ਕਰੇਗੀ ਤਾਂ ਜੋ ਕਿਸੇ ਤਰ੍ਹਾਂ ਦਾ ਸੰਦੇਹ ਨਾ ਰਹੇ।