ਸੰਗਰੂਰ, 25 ਅਗਸਤ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਖਡਿਆਲ ਵਿਖੇ ਕਰਵਾਏ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਵਿੱਚ ਹਰਜੀਤ ਸਿੰਘ ਸੰਜੂਮਾਂ (ਸੀਨੀਅਰ ਐਡਜੈਕਟਿਵ ਮੈਂਬਰ ਪੰਜਾਬ, ਹਲਕਾ ਇੰਚਾਰਜ ਦਿੜਬਾ) ਅਤੇ ਬੀਬੀ ਬਲਜੀਤ ਕੌਰ ਜਖੇਪਲ (ਜਿਲਾ ਪ੍ਰਧਾਨ ਇਸਤਰੀ ਵਿੰਗ ਸੰਗਰੂਰ) ਵੱਲੋਂ ਤੇ ਸੰਗਰੂਰ ਜਥੇਬੰਦੀ ਵੱਲੋਂ ਅਣਥੱਕ ਮਿਹਨਤ ਕੀਤੀ ਗਈ।
ਇਸ ਮੌਕੇ ਦੋਵੇਂ ਆਗੂਆਂ ਨੇ ਇਕੱਤਰਤਾ ਕਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅਤੇ ਸਮੂਹ ਪਾਰਟੀ ਵਰਕਰਾਂ ਦੇ ਨਾਲ-ਨਾਲ ਸੰਗਰੂਰ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਹਰਜੀਤ ਸਿੰਘ ਸੰਜੂਮਾਂ ਨੇ ਕਿਹਾ ਕਿ ਪਿੰਡ ਪੱਧਰ ‘ਤੇ ਲੋਕਾਂ ਦੇ ਸਹਿਯੋਗ ਨਾਲ ਹੀ ਜਥੇਬੰਦੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ, ਜਦੋਂ ਕਿ ਬੀਬੀ ਬਲਜੀਤ ਕੌਰ ਜਖੇਪਲ ਨੇ ਇਸਤਰੀ ਵਿੰਗ ਦੀ ਭੂਮਿਕਾ ਉਤੇ ਰੌਸ਼ਨੀ ਪਾਈ ਤੇ ਕਿਹਾ ਕਿ ਮਹਿਲਾਵਾਂ ਦੀ ਭਾਗੀਦਾਰੀ ਅੰਦੋਲਨਾਂ ਨੂੰ ਹੌਸਲਾ ਦਿੰਦੀ ਹੈ।ਪਾਰਟੀ ਨੇਤਾਵਾਂ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਕਰਨ ਦਾ ਭਰੋਸਾ ਦਿਵਾਇਆ ਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮੰਤੀ ਚੋਣਾਂ ਲੜਨ ਲੀ ਵੀ ਨੌਜਵਾਨਾਂ ਤੇ ਬੀਬੀਆਂ ਨੂੰ ਬੇਨਤੀ ਕੀਤੀ ।