ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਦੇਰ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਮਿੰਨੀ ਟੱਰਕ ਨਾਲ ਟੱਕਰ ਤੋਂ ਬਾਅਦ LPG ਟੈਂਕਰ ਪਲਟ ਗਿਆ ਸੀ। ਜਿਸ ਕਾਰਨ LPG ਟੈਂਕਰ ‘ਚ ਜ਼ੋਰਦਾਰ ਬਲਾਸਟ ਹੋਇਆ ਅਤੇ ਜ਼ਬਰਦਸਤ ਅੱਗ ਲੱਗ ਗਈ ।
ਅੱਗ ਦੀ ਲਪੇਟ ‘ਚ ਕਈ ਘਰ ਤੇ ਕਈ ਦੁਕਾਨਾਂ ਆ ਗਈਆਂ। ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਮੌਕੇ ‘ਤੇ ਹੁਸ਼ਿਆਰਪੁਰ-ਜਲੰਧਰ ਹਾਈਵੇ ਨੂੰ ਬੰਦ ਕੀਤਾ ਗਿਆ ਹੈ।
ਇਸ ਹਾਦਸੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਨਾਲ ਹੀ ਜ਼ਖਮੀਆਂ ਦਾ ਵੀ ਮੁਫ਼ਤ ਇਲਾਜ ਹੋਵੇਗਾ। ਇਸ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।