ਜਲੰਧਰ ‘ਚ ਨਾਜਾਇਜ਼ ਪੋਲਟਰੀ ਗੱਡੀਆਂ ਦੀ ਦੌੜ, ਪੁਲਿਸ ਤੇ RTO ਦੀ ਚੁੱਪੀ ‘ਤੇ ਵੱਡੇ ਸਵਾਲ!

0
192

ਜਲੰਧਰ ‘ਚ ਨਾਜਾਇਜ਼ ਪੋਲਟਰੀ ਗੱਡੀਆਂ ਦੀ ਦੌੜ, ਪੁਲਿਸ ਤੇ RTO ਦੀ ਚੁੱਪੀ ‘ਤੇ ਵੱਡੇ ਸਵਾਲ!

ਜਲੰਧਰ 22 ਅਗਸਤ (ਪੰਕਜ ਸੋਨੀ) : ਸ਼ਹਿਰ ਵਿੱਚ ਕਈ ਸਾਲਾਂ ਤੋਂ ਅਨਫਿਟ, ਬਿਨਾ ਕਾਗਜ਼ਾਤ ਅਤੇ ਬਿਨਾ ਟੈਕਸ ਵਾਲੀਆਂ ਪੋਲਟਰੀ ਗੱਡੀਆਂ ਬੇਰੋਕਟੋਕ ਚੱਲ ਰਹੀਆਂ ਹਨ। ਨਾ ਇਹ ਗੱਡੀਆਂ ਕਦੇ ਪਰਵਾਹਨ ਵਿਭਾਗ ਤੋਂ ਪਾਸ ਹੋਈਆਂ ਹਨ ਅਤੇ ਨਾ ਹੀ ਇਹਨਾਂ ਦੇ ਮਾਲਕਾਂ ਨੇ ਸਰਕਾਰ ਨੂੰ ਟੈਕਸ ਦਿੱਤਾ ਹੈ। ਹਾਲਤ ਇਹ ਹੈ ਕਿ ਇਹਨਾਂ ਗੱਡੀਆਂ ਨੂੰ ਦੇਖ ਕੇ ਹੀ ਲੱਗਦਾ ਹੈ ਕਿ ਇਹ ਦੁਰਘਟਨਾ ਦੇ ਸਦਾ ਤਿਆਰ ਖ਼ਤਰੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਖੇਡ ਪੁਲਿਸ ਤੇ ਜਲੰਧਰ RTO ਦਫ਼ਤਰ ਦੀ ਨੱਕ ਹੇਠ ਚੱਲ ਰਿਹਾ ਹੈ। ਪਰ ਦੋਵੇਂ ਵਿਭਾਗ ਅਜੇ ਤੱਕ ਪੂਰੀ ਤਰ੍ਹਾਂ ਚੁੱਪ ਹਨ—
❌ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ
❌ RTO ਦਫ਼ਤਰ ਪੂਰੀ ਤਰ੍ਹਾਂ ਬੇਖ਼ਬਰ ਬਣਿਆ ਹੋਇਆ ਹੈ

ਹੁਣ ਵੱਡਾ ਸਵਾਲ ਇਹ ਹੈ ਕਿ ਜਦੋਂ ਸ਼ਹਿਰ ਦੇ ਆਮ ਲੋਕਾਂ ਨੂੰ ਛੋਟੇ-ਛੋਟੇ ਨਿਯਮ ਤੋੜਣ ‘ਤੇ ਤੁਰੰਤ ਚਲਾਨ ਕੱਟ ਦਿੱਤਾ ਜਾਂਦਾ ਹੈ, ਤਾਂ ਇਨ੍ਹਾਂ ਨਾਜਾਇਜ਼ ਗੱਡੀਆਂ ‘ਤੇ ਪੁਲਿਸ ਤੇ RTO ਕਿਉਂ ਅੰਨ੍ਹੇ-ਬੋਲੇ ਬਣੇ ਹੋਏ ਹਨ?

ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਵਿਭਾਗੀ ਮਿਲੀਭਗਤ ਅਤੇ ਭ੍ਰਿਸ਼ਟਾਚਾਰ ਦੀ ਸਪਸ਼ਟ ਨਿਸ਼ਾਨੀ ਹੈ। ਹੁਣ ਸਾਰੀਆਂ ਨਿਗਾਹਾਂ ਜਲੰਧਰ ਪੁਲਿਸ ਅਤੇ RTO ਦਫ਼ਤਰ ‘ਤੇ ਹਨ ਕਿ ਉਹ ਇਸ ਮਾਮਲੇ ‘ਤੇ ਕੀ ਕਹਿੰਦੇ ਹਨ ਤੇ ਕੀ ਕਾਰਵਾਈ ਕਰਦੇ ਹਨ।