ਵਾਲਮੀਕਿਨ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ (ਰਜਿ:) ਨੇ ਸੁਖਵੀਰ ਸਿੰਘ ਨਿਹੰਗ ਵਿਰੁੱਧ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਸਟਾਰ ਨਿਊਜ਼ ਨੈੱਟਵਰਕ (ਪੰਕਜ ਸੋਨੀ) : ਸ਼ੁੱਕਰਵਾਰ ਨੂੰ ਵਾਲਮੀਕਿਨ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ (ਰਜਿ:), ਐਂਟੀ-ਕਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ, ਪੰਜਾਬ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਕਥਾ ਵਾਚਕ ਜਥਾ ਗਿਆਨੀ ਸੁਖਵੀਰ ਸਿੰਘ ਨਾਮ ਦੇ ਇੱਕ ਨਿਹੰਗ ਸਿੰਘ ਨੇ ਸੋਸ਼ਲ ਮੀਡੀਆ ਤੇ ਭਗਵਾਨ ਵਾਲਮੀਕਿ ਜੀ ਬਾਰੇ ਗਲਤ ਟਿੱਪਣੀ ਕੀਤੀ ਹੈ।
ਜਿਸ ਸਬੰਧੀ ਅੱਜ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਵਾਲਮੀਕਨ ਟਾਈਗਰ ਫੋਰਸ ਐਕਸ਼ਨ ਕਮੇਟੀ ਆਲ ਇੰਡੀਆ (ਰਜਿਸਟਰਡ) ਦੇ ਪ੍ਰਧਾਨ ਅਜੈ ਖੋਸਲਾ, ਉਪ-ਪ੍ਰਧਾਨ ਵਿੱਕੀ ਚੀਦਾ, ਐਂਟੀ-ਕਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਾਜੇਸ਼ ਵਰਮਾ, ਪੰਜਾਬ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਟੀਫਨ ਸਿੱਧੂ ਅਤੇ ਹੋਰ ਮੌਜੂਦ ਸਨ।