ਓਪਰੇਸ਼ਨ ‘ਕਾਸੋ’ ਤਹਿਤ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਕਾਰਵਾਈ ਜਾਰੀ, ਜਲੰਧਰ ‘ਚ 10 ਜਗ੍ਹਾ ‘ਤੇ ਚਲਾਇਆ ਸਰਚ ਓਪਰੇਸ਼ਨ

ਮਹਾਨਗਰ ‘ਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਉੱਥੇ ਹੀ ਅੱਜ ਪੰਜਾਬ ਭਰ ‘ਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ |

ਇਸ ਦੌਰਾਨ ਪੁਲਿਸ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਘਰਾਂ ਦੀ ਤਲਾਸ਼ੀ ਲਿਤੀ ਗਈ l ਉੱਥੇ ਹੀ ਅੱਜ ਧਾਨਕੀਆਂ ਮੁਹੱਲੇ ਦੇ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਕਮਿਸ਼ਨਰ ਧਰਮਪ੍ਰੀਤ ਕੌਰ ਮੌਕੇ ‘ਤੇ ਪਹੁੰਚੇ | ਇਸ ਦੌਰਾਨ ਜੁਆਇੰਟ ਕਮਿਸ਼ਨਰ, ਏਡੀਸੀਪੀ 1 ਸਮੇਤ ਕਈ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ |

ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਚੁੱਕਿਆ | ਇਸ ਦੌਰਾਨ ਕੁਝ ਤਸਕਰਾਂ ਦੇ ਖਿਲਾਫ ਪਹਿਲੇ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਕੁਝ ਸ਼ੱਕੀ ਲੋਕਾਂ ਦੀ ਲਿਸਟ ਵੀ ਜਾਰੀ ਕੀਤੀ ਗਈ | ਜਿਨਾਂ ਦੇ ਘਰਾਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਲਿੱਤੀ ਜਾ ਰਹੀ ਹੈ |

ਇਸ ਦੌਰਾਨ ਭਾਰੀ ਪੁਲਿਸ ਬਲ ਦੇਖ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਹੜਕੰਪ ਮੱਚ ਗਿਆ |

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਅੱਜ 10 ਵੱਖ-ਵੱਖ ਇਲਾਕਿਆਂ ਦੇ ਵਿੱਚ ਤਲਾਸ਼ੀ ਲਿਤੀ ਜਾ ਰਹੀ ਹੈ ਇਸ ਤਹਿਤ ਅੱਜ ਜੁਆਇਨ ਸੀਪੀ, ਏਡੀਸੀਪੀ 1 ਦੇ ਨਾਲ ਮਿਲ ਕੇ ਕੁਝ ਘਰਾਂ ਦੀ ਤਲਾਸ਼ੀ ਲਿੱਤੀ ਗਈ |

ਤਲਾਸ਼ੀ ਦੇ ਦੌਰਾਨ ਪੁਲਿਸ ਦੇ ਵੱਲੋਂ ਚਾਰ ਐਫਆਈਆਰ ਵੀ ਦਰਜ ਕੀਤੀ ਗਈ ਹੈ ਅਤੇ ਇਸ ਦੌਰਾਨ ਕੁਝ ਨਸ਼ਾ ਵੀ ਬਰਾਮਦ ਹੋਇਆ |

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਲੀ ਮੁਹੱਲਾ, ਕੈਂਟ ਸਮੇਤ ਕਈ ਜਗ੍ਹਾ ਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਲੋਕਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਅਤੇ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਇਲਾਕਿਆਂ ਚ ਤਸਕਰਾਂ ਦੇ ਖਿਲਾਫ ਕੀਤੀ ਗਈ ਹੈ l