6 ਰੁਪਏ ਖਰਚ ਕੇ ਮਿਲੇ ਲੱਖਾਂ ਰੁਪਏ! ਰਾਤੋ-ਰਾਤ ਪੂਰੀ ਹੋ ਗਈ ਪੈਸਿਆਂ ਦੀ ਲੋੜ

0
52

ਲੁਧਿਆਣਾ ਦੇ ਇਕ ਨੌਜਵਾਨ ਦੀ ਕਿਸਮਤ ਨੇ ਰਾਤੋ-ਰਾਤ ਐਸੀ ਪਲਟੀ ਮਾਰੀ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਮਹਿਜ਼ 6 ਰੁਪਏ ਦੀ ਲਾਟਰੀ ਦੀ ਟਿਕਟ ‘ਤੇ ਉਹ 2,25,000 ਰੁਪਏ ਜਿੱਤ ਗਿਆ। ਦਰਅਸਲ, ਪੰਜਾਬ ਸਰਕਾਰ ਦੀ 6 ਰੁਪਏ ਵਾਲੀ ਲਾਟਰੀ ਨੇ ਇਕ ਹੋਰ ਸ਼ਖ਼ਸ ਨੂੰ ਲੱਖਪਤੀ ਬਣਾ ਦਿੱਤਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਇਨਾਮ ਜਿੱਤਣ ਵਾਲੇ ਨੌਜਵਾਨ ਪੁਨੀਤ ਨੇ ਦੱਸਿਆ ਕਿ ਉਸ ਨੇ ਬੀਤੇ ਦਿਨੀਂ ਦੁੱਗਰੀ ਵਿਚ ਗਾਂਧੀ ਬ੍ਰਦਰਜ਼ ਤੋਂ 6 ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ। ਅਗਲੇ ਦਿਨ ਜਦੋਂ ਉਹ ਦੁਕਾਨ ‘ਤੇ ਆਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਸਵਾ 2 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ। ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਪਰ ਜਦੋਂ ਉਸ ਨੇ ਟਿਕਟ ਵੇਖੀ ਤਾਂ ਪਤਾ ਲੱਗਿਆ ਕਿ ਉਸ ਨੇ ਸਵਾ 2 ਲੱਖ ਰੁਪਏ ਜਿੱਤ ਲਏ ਹਨ।

ਪੁਨੀਤ ਨੇ ਦੱਸਿਆ ਕਿ ਉਸ ਨੂੰ ਪੈਸਿਆਂ ਦੀ ਬਹੁਤ ਲੋੜ ਸੀ। ਉਸ ਨੇ ਦੱਸਿਆ ਕਿ ਉਹ ਕਾਰ ਸਪੇਅਰ ਪਾਰਟਸ ਦਾ ਕੰਮ ਕਰਦਾ ਹੈ। ਇਨ੍ਹਾਂ ਪੈਸਿਆਂ ਨੂੰ ਉਹ ਆਪਣੇ ਕੰਮ ਵਿਚ ਪਾਵੇਗਾ ਤੇ ਕਾਰੋਬਾਰ ਨੂੰ ਹੋਰ ਵਧਾਵੇਗਾ।