ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਦੇ 24 ਸਾਲਾ ਇੱਕ ਟੈਕਸੀ ਡ੍ਰਾਈਵਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਅੱਜ ਸਵੇਰੇ ਬਰਨਾਲਾ ਬੱਸ ਸਟੈਂਡ ਨੇੜਲੇ ਗੁਰਦੁਆਰਾ ਸਾਹਿਬ ਦੇ ਨਜ਼ਦੀਕੀ ਉਸਦੀ ਹੀ ਕਾਰ ਵਿੱਚੋਂ ਹੀ ਮਿਲੀ। ਮ੍ਰਿਤਕ ਦੀ ਪਹਿਚਾਨ (24)ਤੇਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਮਲਕੀਤ ਸਿੰਘ, ਵਾਸੀ ਪਿੰਡ ਅਸਪਾਲ ਕਲਾਂ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਜੋ ਆਪਣੇ ਮਾਪਿਆਂ ਦਾ ਇਕਲੋਤਾ ਪੁੱਤ ਸੀ। ਮ੍ਰਿਤਕ ਆਪਣੇ ਪਿਤਾ ਦੇ ਨਾਲ ਇੱਕ ਏਕੜ ਤੋਂ ਵੀ ਘੱਟ ਜ਼ਮੀਨ ਵਿੱਚ ਖੇਤੀ ਕਰਨ ਦੇ ਨਾਲ-ਨਾਲ ਘਰ ਦੇ ਖਰਚੇ ਨੂੰ ਲੈਕੇ ਪ੍ਰਾਈਵੇਟ ਤੌਰ ‘ਤੇ ਇੱਕ ਲੋਨ ਵਾਲੀ ਕਾਰ ਤੇ ਡ੍ਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਸਹਿਯੋਗ ਕਰਦਾ ਸੀ।

ਇਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤੇਜਿੰਦਰ ਸਿੰਘ ਇੱਕ ਪ੍ਰਾਈਵੇਟ ਗੱਡੀ ਚਲਾ ਕੇ ਪਰਿਵਾਰ ਦਾ ਸਹਿਯੋਗ ਕਰਦਾ ਸੀ ਜੋ ਪਿਛਲੀ ਪਿਛਲੇ ਦਿਨੀ ਕੱਲ ਇੱਕ ਸਵਾਰੀ ਨੂੰ ਲੈ ਕੇ ਬਰਨਾਲੇ ਆਇਆ ਹੋਇਆ ਸੀ। ਇਹ ਵੀ ਪਤਾ ਲੱਗਿਆ ਕਿ ਮ੍ਰਿਤਕ ਤੇਜਿੰਦਰ ਸਿੰਘ ਨੂੰ ਇੱਕ ਵਿਅਕਤੀ ਦਾ ਐਕਸੀਡੈਂਟ ਸਬੰਧੀ ਫੋਨ ਆਇਆ ਤੇ ਕੁਝ ਵਿਅਕਤੀਆਂ ਵੱਲੋਂ ਉਸਨੂੰ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਉਹ ਵਾਪਸ ਪਿੰਡ ਨਹੀਂ ਪਹੁੰਚਿਆ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਆਉਣ ਲੱਗ ਪਿਆ। ਪਰਿਵਾਰਿਕ ਮੈਂਬਰਾਂ ਵੱਲੋਂ ਆਪਣੇ ਪੁੱਤ ਦੀ ਭਾਲ ਕੀਤੀ ਗਈ ਪਰ ਕੋਈ ਪਤਾ ਨਹੀਂ ਲੱਗਿਆ।
ਅੱਜ ਸਵੇਰੇ ਬਰਨਾਲਾ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਹਨਾਂ ਦੇ ਪੁੱਤ ਦੀ ਕਾਰ ਵਿੱਚ ਲਾਸ਼ ਪਈ ਹੈ। ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਮਾਮਲੇ ਵਿੱਚ ਡੁੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਤੇਜਿੰਦਰ ਸਿੰਘ ਅਜੇ ਵਿਆਹਿਆ ਨਹੀਂ ਸੀ,ਜੋਂ ਆਪਣੇ ਪਿਤਾ ਨਾਲ ਇੱਕ ਏਕੜ ਤੋਂ ਵੀ ਘੱਟ ਜਮੀਨ ਵਿੱਚ ਖੇਤੀ ਕਰਦਾ ਸੀ ਉੱਥੇ ਉਸ ਨੇ ਘਰ ਦੇ ਖਰਚੇ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਦੇ ਲੋਨ ਲੈ ਪ੍ਰਾਈਵੇਟ ਕਾਰ ਚਲਾਉਣ ਦਾ ਕੰਮ ਕਰ ਰਿਹਾ ਸੀ।
ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਉੱਥੇ ਆਰਥਿਕ ਪੱਖੋਂ ਕਮਜ਼ੋਰ ਛੋਟੇ ਕਿਸਾਨ ਦੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਕਾਰ ਲੋਨ ਕਰਜ਼ੇ ਨੂੰ ਮਾਫ ਕਰਨ ਦੀ ਗੁਹਾਰ ਵੀ ਲਾਈ ਹੈ। ਉੱਥੇ ਪਰਿਵਾਰ ਵੱਲੋਂ ਛੋਟੇ ਕਿਸਾਨ ਪਰਿਵਾਰ ਦੇ ਪੁੱਤ ਦੀ ਮੌਤ ਤੋਂ ਬਾਅਦ ਗੱਡੀ ਦੇ ਲੋਨ ਦੀ ਮਾਫ਼ੀ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਅਤੇ ਦੋ ਭੈਣਾਂ ਛੱਡ ਗਿਆ।
ਇਸ ਮਾਮਲੇ ‘ਤੇ ਬੱਸ ਸਟੈਂਡ ਬਰਨਾਲਾ ਪੁਲਿਸ ਚੌਂਕੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਵੇਰੇ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਨੂੰ ਲੈਕੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਸੀ, ਜਿੱਥੇ ਇਸ ਮਾਮਲੇ ਸੰਬੰਧੀ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਪੁੱਤਰ ਉੱਤਮ ਸਿੰਘ ਦੇ ਬਿਆਨਾਂ ਦੇ ਅਧਾਰ ਤੇ 196 (ਬੀ.ਐੱਨ.ਐਸ) ਤਹਿਤ ਮੁਕਦਮਾ ਦਰਜ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਜਾਂਚ ਵਿੱਚ ਤੱਤ ਸਾਹਮਣੇ ਆਵੇਗੀ, ਉਸ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।