ਸਕੇ ਮਾਮੇ ਨੇ ਭਾਣਜੀ ਨਾਲ ਕਰਵਾਇਆ ਵਿਆਹ, ਹੈਰਾਨ ਕਰ ਦੇਵੇਗੀ ਵਜ੍ਹਾ
ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ। ਮਾਮਾ ਭਾਣਜੀ ਨੂੰ ਪਾਲ ਰਿਹਾ ਸੀ। ਭਾਣਜੀ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਸਨੂੰ ਘਰ ਵਿੱਚ ਰੱਖਦੇ ਹੋਏ, ਉਸਦੇ ਇਰਾਦੇ ਬਦਲ ਗਏ ਅਤੇ ਉਸਨੇ ਆਪਣੀ ਭਾਣਜੀ ਨਾਲ ਨਾਜਾਇਜ਼ ਸਬੰਧ ਬਣਾ ਕੇ ਗਰਭਵਤੀ ਕਰ ਦਿੱਤੀ।
ਜਾਣਕਾਰੀ ਮੁਤਾਬਕ ਸੁਮੇਰਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਵਿਚ ਇਹ ਮਾਮਲਾ ਦੇਖਣ ਨੂੰ ਮਿਲਿਆ ਜਿਸ ਦੇ ਬਾਅਦ ਪਰਿਵਾਰ ਦੇ ਪਿੰਡ ਦੇ ਕੁਝ ਲੋਕ ਲੜਕੀ ਸਣੇ ਪੁਲਿਸ ਥਾਣੇ ਪਹੁੰਚੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਲਰਟ ਹੋਈ ਪੁਲਿਸ ਮੁਲਜ਼ਮ ਨੂੰ ਫੜਨ ਲਈ ਰਵਾਨਾ ਹੋ ਗਈ। ਉਦੋਂ ਮੁਲਜ਼ਮ ਪਿੰਡ ਵਾਲਿਆਂ ਦੇ ਸਾਹਮਣੇ ਮਾਫੀ ਮੰਗਣ ਲੱਗਾ ਤੇ ਉਸ ਨੇ ਆਪਣੇ ਕੀਤੇ ਨੂੰ ਸਵੀਕਾਰ ਕਰਕੇ ਵਿਆਹ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਕੁੜੀ ਨੂੰ ਥਾਣੇ ਲੈ ਗਿਆ। ਮਾਮੇ ਨੇ ਆਪਣੀ ਭਾਣਜੀ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਕਿ ਉਹ ਪੁਲਿਸ ਕੇਸ ਤੋਂ ਬਚ ਸਕੇ। ਪਰਿਵਾਰ ਅਤੇ ਪਿੰਡ ਵਾਲੇ ਵੀ ਸਹਿਮਤ ਹੋ ਗਏ। ਮਾਮਾ ਨੇ ਪਿੰਡ ਦੇ ਮੰਦਰ ਵਿਚ ਜਾ ਕੇ ਆਪਣੀ ਭਾਣਜੀ ਨਾਲ ਸੱਤ ਫੇਰੇ ਲੈ ਲਏ ਅਤੇ ਉਸਨੂੰ ਆਪਣੀ ਪਤਨੀ ਬਣਾ ਲਿਆ। ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ ਤੇ ਦੋਵਾਂ ਦੀ ਰਜ਼ਾਮੰਦੀ ਨਾਲ ਵਿਆਹ ਕੀਤਾ ਗਿਆ।