ਜ਼ਿਲ੍ਹੇ ਦੇ ਆਦਮਪੁਰ ਤੋਂ ਅਲਾਵਲਪੁਰ ਜਾਣ ਵਾਲੇ ਹਾਈਵੇਅ ‘ਤੇ ਸਥਿਤ ਐਸਡੀ ਪਬਲਿਕ ਸਕੂਲ ਵਿੱਚ ਇੱਕ 4 ਸਾਲਾ ਬੱਚੀ ਦੀ ਬੱਸ ਦੇ ਹੇਠ ਆਉਣ ਨਾਲ ਮੌਤ ਹੋ ਗਈ। ਬੱਚੀ ਸਕੂਲ ਬੱਸ ਦੇ ਪਿਛਲੇ ਟਾਇਰ ਹੇਠ ਆ ਗਈ। ਮ੍ਰਿਤਕ ਬੱਚੀ ਦੀ ਪਛਾਣ ਕੀਰਤ ਪੁਤਰੀ ਇੰਦਰਜੀਤ ਸਿੰਘ ਪਿੰਡ ਉਦੇਸੀਆਂ ਵਜੋਂ ਹੋਈ ਹੈ।ਬੱਸ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਹੈ।