ਪੰਜਾਬ ਸਰਕਾਰ ਨੇ 2 ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। 2015 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਰਮਨਦੀਪ ਸਿੰਘ ਹੰਸ ਨੂੰ ਮੋਹਾਲੀ ਦਾ ਐੱਸ. ਐੱਸ. ਪੀ. ਲਾਇਆ ਗਿਆ ਹੈ, ਜੋ ਇਸ ਸਮੇਂ ਵਿਜੀਲੈਂਸ ਬਿਊਰੋ ’ਚ ਜੁਆਇੰਟ ਡਾਇਰੈਕਟਰ ਵਜੋਂ ਤਾਇਨਾਤ ਸਨ।
ਪੰਜਾਬ ਸਰਕਾਰ (Punjab Govt) ਨੇ ਦੇਰ ਰਾਤ ਪੁਲਿਸ ਵਿਭਾਗ ਵਿੱਚ ਫੇਰਬਦਲ ਕਰਦਿਆਂ ਮੁਹਾਲੀ ਦੇ ਐਸਐਸਪੀ ਅਤੇ ਐਸਐਸਪੀ ਸਿਟੀ ਦਾ ਤਬਾਦਲਾ ਕਰ ਦਿੱਤਾ ਹੈ। ਇਹ ਆਦੇਸ਼ ਪੰਜਾਬ ਦੇ ਗ੍ਰਹਿ ਵਿਭਾਗ ਤੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ। ਨਵੇਂ ਆਦੇਸ਼ ਅਨੁਸਾਰ ਮੁਹਾਲੀ ਦੇ ਐਸਐਸਪੀ ਦੀਪਕ ਪਾਰਿਖ (IPS) ਨੂੰ ਬਦਲ ਕੇ ਹਰਮਨਦੀਪ ਸਿੰਘ ਹੰਸ ਨੂੰ ਨਵਾਂ ਐਸਐਸਪੀ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਰਮਨਦੀਪ ਸਿੰਘ ਹੰਸ ਮੁਹਾਲੀ ਵਿਚ ਸੰਯੁਕਤ ਡਾਇਰੈਕਟਰ ਕ੍ਰਾਈਮ ਅਤੇ ਵਿਜੀਲੈਂਸ ਬਿਊਰੋ ਵਜੋਂ ਸੇਵਾਵਾਂ ਨਿਭਾ ਰਹੇ ਸਨ।