ਰਾਹੁਲ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਦੀ ਹੋਈ ਮੌਤ, ਯਾਤਰਾ ਕੁੱਝ ਸਮੇਂ ਲਈ ਰੋਕੀ l

 14 ਜਨਵਰੀ। ਦੋਆਬਾ ਦਸਤਕ ਨਿਊਜ਼ ।ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਦੇ ਐਮ ਪੀ ਸੰਤੋਖ ਸਿੰਘ ਚੌਧਰੀ ਨਹੀਂ ਰਹੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਬਹੁਤ ਹੀ ਦੁੱਖ ਭਰੀ ਖ਼ਬਰ ਹੈ ਪ੍ਰਮਾਤਮਾ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ ਯਾਤਰਾ ਕੁੱਝ ਸਮੇਂ ਲਈ ਰੋਕੀ 

ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਅੱਜ ਯਾਤਰਾ ਲੁਧਿਆਣਾ ਤੋਂ ਫਗਵਾੜਾ ਜਾ ਰਹੀ ਸੀ।ਉਸ ਦੌਰਾਨ ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਵੀ ਨਾਲ ਸਨ। ਰਾਹੁਲ ਗਾਂਧੀ ਦੇ ਨਾਲ ਨਾਲ ਤੁਰ ਰਹੇ ਚੌਧਰੀ ਸੰਤੋਖ ਸਿੰਘ ਨੂੰ ਇੱਕ ਦਮ ਘਬਰਾਹਟ ਮਹਿਸੂਸ ਹੋਈ ਤੇ ਬੈਠ ਗਏ ਉਸ ਦੌਰਾਨ ਉਹ ਬੇਹੋਸ਼ ਵੀ ਹੋ ਗਏ। ਉਸ ਸਮੇਂ ਰਾਹੁਲ ਦੀ ਯਾਤਰਾ ਨਾਲ ਚੱਲ ਰਹੀ ਐਮਬੂਲੈਂਸ ਤੇ ਚੌਧਰੀ ਸੰਤੋਖ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਪਰ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਸੀ। ਰਾਹੁਲ ਗਾਂਧੀ ਨੇ ਯਾਤਰਾ ਨੂੰ ਬੰਦ ਕਰਕੇ ਸਿੱਧੇ ਹਸਪਤਾਲ ਚਲੇ ਗਏ ਤੇ ਪਰ ਚੌਧਰੀ ਸੰਤੋਖ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਚੌਧਰੀ ਸੰਤੋਖ ਸਿੰਘ 76 ਸਾਲਾਂ ਦੇ ਸਨ। ਜਲੰਧਰ ਲੋਕ ਸਭਾ ਸੀਟ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ। ਚੌਧਰੀ ਸੰਤੋਖ ਸਿੰਘ ਦੀ ਮੌਤ ਦਾ ਦੁੱਖ ਸਾਂਝਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕੀਤਾ। ਅਤੇ ਹੋਰ ਵੀ ਵੱਖ ਵੱਖ ਆਗੂਆਂ ਨੇ ਟਵੀਟ ਕਰਕੇ ਚੌਧਰੀ ਦੀ ਮੌਤ ਦੁੱਖ ਸਾਂਝਾ ਕੀਤਾ ਹੈ।