ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ.) ਜਿਲ੍ਹਾ ਜਲੰਧਰ ਜ਼ੋਨ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ

0
8

ਸੀਨੀਅਰ ਪੱਤਰਕਾਰ ਗੁਰਨੇਕ ਵਿਰਦੀ ਬਣੇ ਸਕੱਤਰ ਜਨਰਲ ‘ਤੇ ਸੀ. ਜਰਨਲਿਸਟ ਮਹਾਂਵੀਰ ਸੇਠ ਬਣੇ ਜਨਰਲ ਸਕੱਤਰ ਨਿਯੁੱਕਤ

ਜਿਲ੍ਹਾ ਜਲੰਧਰ ਦੇ ਸਮੂਹ ਹਲਕਿਆਂ ਦੇ 12 ਬਲਾਕ ਪ੍ਰਧਾਨਾਂ ਦਾ ਕੀਤਾ ਐਲਾਨ

ਜਲੰਧਰ, (ਬਿਊਰੋ) :-

ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਲਈ ਲੰਬੇ ਸਮੇ ਤੋਂ ਸੰਘਰਸ਼ ਕਰਨ ਵਾਲੀ ਪੱਤਰਕਾਰਾਂ ਦੀ ਵੱਡੀ ਜਥੇਬੰਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ (ਰਜਿ) ਦੇ ਪੰਜਾਬ ਪ੍ਰਧਾਨ ਸ. ਜਸਬੀਰ ਸਿੰਘ ਪੱਟੀ ਸੀਨੀਅਰ ਜਰਨਲਿਸਟ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਜਲੰਧਰ ਜ਼ੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਵੱਲੋਂ ਜਿਲ੍ਹਾ ਜਲੰਧਰ ਦੇ ਸੀਨੀਅਰ ਪੱਤਰਕਾਰਾਂ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ।

ਜਿਸ ਵਿਚ ਸੀਨੀਅਰ ਜਰਨਲਿਸਟ ਸੀਨੀਅਰ ਪੱਤਰਕਾਰ ਗੁਰਨੇਕ ਸਿੰਘ ਵਿਰਦੀ ਨੂੰ ਸਕੱਤਰ ਜਨਰਲ, ਸੀਨੀਅਰ ਪੱਤਰਕਾਰ ਮਹਾਂਵੀਰ ਸੇਠ ਨੂੰ ਜਨਰਲ ਸਕੱਤਰ, ਸੀਨੀਅਰ ਜਰਨਲਿਟਸ ਰਜਿੰਦਰ ਸਿੰਘ ਠਾਕੁਰ, ਪਰਮਜੀਤ ਸਿੰਘ, ਦਵਿੰਦਰ ਚੀਮਾ, ਸੁਨੀਲ ਮਹਿੰਦਰੂ , ਵਾਰਿਸ ਮਲਿਕ, ਸ਼ਾਮ ਸਹਿਗਲ, ਕੁਸ਼ ਚਾਵਲਾ, ਅਮਿਤ ਗੁਪਤਾ ,ਜਸਪਾਲ ਸਿੰਘ ,ਸੰਦੀਪ ਕੁਮਾਰ ਲੱਕੀ  , ਅਮਰਜੀਤ ਸਿੰਘ ਨਿੱਝਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।