ਅਮਰੀਕਾ ਤੋਂ ਵੱਡੀ ਖ਼ਬਰ: ਬਾਰਡਰ ਏਜੰਟਾਂ ਵੱਲੋਂ 10 ਲੱਖ ਪ੍ਰਵਾਸੀ ਗ੍ਰਿਫਤਾਰ

ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋ ਰਹੇ ਪ੍ਰਵਾਸੀਆਂ ਨੇ ਸਾਰੇ ਰਿਕਾਰਡ ਤੋੜ ਦਿਤੇ ਹਨ ਅਤੇ ਪਿਛਲੇ 10 ਮਹੀਨੇ ਦੌਰਾਨ 18 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਸਿਰਫ਼ ਜੁਲਾਈ ਵਿਚ ਹੀ 2 ਲੱਖ ਪ੍ਰਵਾਸੀਆਂ ਨੇ ਮੈਕਸੀਕੋ ਦੀ ਸਰਹੱਦ ਅਤੇ ਪੱਛਮ ਵੱਲੋਂ ਸਮੁੰਦਰੀ ਇਲਾਕੇ ਰਾਹੀਂ ਅਮਰੀਕਾ ਵਿਚ ਦਾਖ਼ਲ ਹੋਣ ਦਾ ਯਤਨ ਕੀਤਾ।

ਇਸੇ ਰਫ਼ਤਾਰ ਨਾਲ ਪ੍ਰਵਾਸੀਆਂ ਦੀ ਆਮਦ ਜਾਰੀ ਰਹੀ ਤਾਂ 30 ਸਤੰਬਰ ਨੂੰ ਖ਼ਤਮ ਹੋ ਰਹੇ ਵਿੱਤੀ ਵਰ੍ਹੇ ਤੱਕ ਹਿਰਾਸਤ ਵਿਚ ਲਏ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਟੱਪ ਸਕਦੀ ਹੈ।

30 ਸਤੰਬਰ 2021 ਨੂੰ ਖ਼ਤਮ ਹੋਏ ਵਿੱਤੀ ਵਰੇ ਦੌਰਾਨ 16 ਲੱਖ 60 ਹਜ਼ਾਰ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਜਦਕਿ ਇਸ ਵਾਰ ਅੰਕੜਾ ਚਾਰ ਲੱਖ ਤੋਂ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ।

ਬਾਰਡਰ ਏਜੰਟਾਂ ਨੇ ਦੱਸਿਆ ਕਿ ਜ਼ਮੀਨੀ ਰਸਤੇ ਫੜੇ ਜਾਣ ਦੀ ਸੰਭਾਵਨਾ ਵੱਧ ਹੋਣ ਕਾਰਨ ਪ੍ਰਵਾਸੀਆਂ ਨੇ ਕਿਸ਼ਤੀਆਂ ਵਿਚ ਸਵਾਰ ਹੋ ਕੇ ਪੱਛਮੀ ਕਿਨਾਰਿਆਂ ‘ਤੇ ਪਹੁੰਚਣਾ ਸ਼ੁਰੂ ਕਰ ਦਿਤਾ ਹੈ। ਡੇਲੀ