Thursday, January 22, 2026
Home Fashion ਭਾਰਤ ਸਰਕਾਰ ਨੇ ਕੈਨੇਡਾ ਦੇ ਲੋਕਾਂ ਲਈ ਮੁੜ ਸ਼ੁਰੂ ਕੀਤੀ ਵੀਜ਼ਾ ਸਰਵਿਸ

ਭਾਰਤ ਸਰਕਾਰ ਨੇ ਕੈਨੇਡਾ ਦੇ ਲੋਕਾਂ ਲਈ ਮੁੜ ਸ਼ੁਰੂ ਕੀਤੀ ਵੀਜ਼ਾ ਸਰਵਿਸ

ਕੁਝ ਹਫਤੇ ਪਹਿਲਾਂ ਭਾਰਤ ਨੇ ਕੈਨੇਡਾ ਵਿਚ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਸੀ। ਡਿਪਲੋਮੈਟਾਂ ਲਈ ਵੀਜ਼ਾ ਜਾਰੀ ਕਰਨ ਲਈ ਕੰਮ ‘ਤੇ ਜਾਣਾ ਸੁਰੱਖਿਅਤ ਨਹੀਂ ਸੀ ਜਿਸ ਦੇ ਬਾਅਦ ਫੈਸਲਾ ਲਿਆ ਗਿਆ ਸੀ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਮੁੱਖ ਕਾਰਨ ਸੀ ਜਿਸ ਕਾਰਨ ਸਾਨੂੰ ਅਸਥਾਈ ਤੌਰ ‘ਤੇ ਵੀਜ਼ਾ ਜਾਰੀ ਕਰਨਾ ਬੰਦ ਕਰਨਾ ਪਿਆ।

ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਭਾਰਤੀ ਡਿਪਲੋਮੈਟਾਂ ਨੂੰ ਵੀਅਨ ਕਵੈਨਸ਼ਨ ਤਹਿਤ ਕੈਨੇਡਾ ਵਿਚ ਸਕਿਓਰਿਟੀ ਦਿੱਤੀ ਜਾਂਦੀ ਹੈ ਤਾਂ ਉਹ ਚਾਹੁਣਗੇ ਕਿ ਵੀਜ਼ਾ ਪ੍ਰਕਿਰਿਆ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ।