ਪੰਜਾਬ ‘ਚ ਕਾਂਗਰਸੀ ਆਗੂ ਦੀ ਗੋਲ਼ੀ ਮਾਰ ਕੇ ਹੱਤਿਆ

0
4

ਮੋਗਾ ‘ਚ ਕਾਂਗਰਸੀ ਆਗੂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਬੱਲੀ ਡਾਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਬਲਜਿੰਦਰ ਸਿੰਘ ਬੱਲੀ ਅਜਿੱਤਵਾਲ ਬਲਾਕ ਦਾ ਕਾਂਗਰਸ ਪ੍ਰਧਾਨ ਅਤੇ ਪਿੰਡ ਡਾਲਾ ਦਾ ਮੌਜ਼ੂਦਾ ਨੰਬਰਦਾਰ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਵਿਅਕਤੀ ਉਸ ਦੇ ਘਰ ਕਿਸੇ ਫਾਰਮ ‘ਤੇ ਮੋਹਰ ਲਗਵਾਉਣ ਦੇ ਬਹਾਨੇ ਆਏ ਅਤੇ ਉਸ ਨੂੰ ਗੋਲ਼ੀ ਮਾਰ ਦਿੱਤੀ।