ਜਲੰਧਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ!
ਜਲੰਧਰ ਵੈਸਟ ਵਿੱਚ ਬੱਚੀ ਹਤਿਆਕਾਂਡ ਮਾਮਲੇ ‘ਚ ਲਾਪਰਵਾਹੀ ਕਰਨ ਵਾਲੇ ASI ਮੰਗਤ ਰਾਮ ‘ਤੇ ਸਖ਼ਤ ਕਾਰਵਾਈ ਹੋ ਗਈ ਹੈ।
ਐਡੀਸ਼ਨਲ ਡੀਸੀਪੀ ਵੈਸਟ ਹਰਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ
CP ਧਨਪ੍ਰੀਤ ਕੌਰ ਨੇ ASI ਮੰਗਤ ਰਾਮ ਨੂੰ ਮੁਲਾਜ਼ਮਤ ਤੋਂ ਬਰਖ਼ਾਸਤ ਕਰ ਦਿੱਤਾ ਹੈ।
2 ਨਵੰਬਰ ਨੂੰ 13 ਸਾਲ ਦੀ ਬੱਚੀ ਦੇ ਮਿਸਿੰਗ ਹੋਣ ਦੀ ਸੂਚਨਾ ਪਰਿਵਾਰ ਨੇ ਥਾਣਾ ਬਸਤੀ ਬਾਵਾ ਖੇਲ ਨੂੰ ਦਿੱਤੀ ਸੀ।
ਮੌਕੇ ‘ਤੇ ਸਭ ਤੋਂ ਪਹਿਲਾਂ ASI ਮੰਗਤ ਰਾਮ ਪਹੁੰਚੇ।
ਉਹ ਘਰ ਦੇ ਅੰਦਰ ਗਏ, 20 ਮਿੰਟ ਰਹੇ, ਤੇ ਪਰਿਵਾਰ ਨੂੰ ਕਿਹਾ—
“ਅੰਦਰ ਕੁਝ ਨਹੀਂ।”
ਇਹ ਲਾਪਰਵਾਹੀ ਬੱਚੀ ਦੀ ਮੌਤ ਦਾ ਕਾਰਨ ਮੰਨੀ ਜਾ ਰਹੀ ਹੈ।
22 ਨਵੰਬਰ ਨੂੰ ASI ਨੂੰ ਸਸਪੈਂਡ ਕੀਤਾ ਗਿਆ ਸੀ,
ਪਰ ਪਰਿਵਾਰ ਅਤੇ ਲੋਕਾਂ ਵੱਲੋਂ ਉਸਦੀ ਬਰਖ਼ਾਸਤਗੀ ਦੀ ਮੰਗ ਲਗਾਤਾਰ ਹੋ ਰਹੀ ਸੀ।
ਅੱਜ CP ਧਨਪ੍ਰੀਤ ਕੌਰ ਨੇ ਵੱਡਾ ਫੈਸਲਾ ਲੈਂਦੇ ਹੋਏ
ASI ਮੰਗਤ ਰਾਮ ਨੂੰ ਡਿਸਮਿਸ ਕਰ ਦਿੱਤਾ ਹੈ।
ਐਡੀਸ਼ਨਲ ਡੀਸੀਪੀ ਵੈਸਟ ਹਰਿੰਦਰ ਸਿੰਘ ਨੇ ਇਹ ਜਾਣਕਾਰੀ ਅਧਿਕਾਰਕ ਤੌਰ ‘ਤੇ ਦਿੱਤੀ ਹੈ।

















