ਜਲੰਧਰ ਚ Turning Point ਟ੍ਰੈਵਲ ਏਜੇਂਟ ਵੱਲੋਂ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਠੱਗੀ ਦਾ ਸ਼ਿਕਾਰ ! ਸ਼ਿਕਾਰ ਹੋਏ ਲੋਕਾਂ ਨੇ ਦਫਤਰ ਜਾ ਕੇ ਕੀਤਾ ਹੰਗਾਮਾ

ਜਲੰਧਰ ਵਿੱਚ ਬਿਨਾਂ ਲਾਇਸੈਂਸ ਵਾਲੇ ਟਰੈਵਲ ਏਜੰਟਾਂ ਦੀ ਧੋਖਾਧੜੀ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਜਲੰਧਰ ਦੇ ਗ੍ਰੈਂਡ ਮਾਲ ਤੋਂ ਸਾਹਮਣੇ ਆਇਆ ਹੈ।
ਇੱਥੇ ‘ਟਰਨਿੰਗ ਪੁਆਇੰਟ’ ਨਾਮ ਦੇ ਇੱਕ ਏਜੰਟ ‘ਤੇ ਲੋਕਾਂ ਨੇ ਵੱਡੇ ਆਰੋਪ ਲਗਾਏ ਹਨ। ਪੀੜਤਾਂ ਦਾ ਕਹਿਣਾ ਹੈ ਕਿ ਇਸ ਏਜੰਟ ਨੇ ਗ਼ਲਤ ਢੰਗ ਨਾਲ ਪੈਸੇ ਲੈ ਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ, ਪਰ ਉੱਥੋਂ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਸਾਰਾ ਪੈਸਾ ਅਤੇ ਭਵਿੱਖ ਦਾ ਸੁਪਨਾ ਤਬਾਹ ਹੋ ਗਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਏਜੰਟ ਇੰਸਟਾਗ੍ਰਾਮ ‘ਤੇ ਇਸ਼ਤਿਹਾਰ ਦੇ ਕੇ ਚੱਲ ਰਿਹਾ ਸੀ। ਦਫ਼ਤਰ ਦੇ ਬਾਹਰ ਨਾ ਕੋਈ ਨਾਮ ਲਿਖਿਆ ਹੈ ਅਤੇ ਨਾ ਹੀ ਲਾਇਸੈਂਸ ਨੰਬਰ।
ਇਹ ਸਿੱਧਾ-ਸਿੱਧਾ ਪ੍ਰਸ਼ਾਸਨ ਦੀ ਨਿਗਰਾਨੀ ‘ਤੇ ਸਵਾਲ ਖੜ੍ਹਾ ਕਰਦਾ ਹੈ। ਜਲੰਧਰ ਦਾ ਪ੍ਰਸ਼ਾਸਨ ਕਿਉਂ ਸੁੱਤਾ ਹੋਇਆ ਹੈ? ਲੋਕ ਲਗਾਤਾਰ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਸਾਡੀ ਅਪੀਲ ਹੈ ਕਿ ਪ੍ਰਸ਼ਾਸਨ ਤੁਰੰਤ ਅਜਿਹੇ ਗੈਰ-ਕਾਨੂੰਨੀ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਲੋਕ ਸਾਵਧਾਨ ਰਹਿਣ ਅਤੇ ਸਿਰਫ਼ ਲਾਇਸੈਂਸਸ਼ੁਦਾ ਏਜੰਟਾਂ ਨਾਲ ਹੀ ਕੰਮ ਕਰਨ।