ਬਟਾਲਾ ਦੇ ਨੇੜਲੇ ਪਿੰਡ ਲਾਲੋ ਵਿੱਚ ਅੱਜ ਬਟਾਲਾ ਪੁਲਿਸ ਵੱਲੋਂ ਇੱਕ ਸ਼ੱਕੀ ਸ਼ਖ਼ਸ ਨਾਲ ਇਨਕਾਊਂਟਰ ਕੀਤਾ ਗਿਆ। ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਦਿਨ ਪਹਿਲਾਂ ਬਟਾਲਾ ਪੁਲਿਸ ਨੇ ਵਿਜੇ ਮਸੀਹ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਮਲਕੀਤ ਸਿੰਘ ਬਗੋਰਾਵਾ ਨੂੰ ਕਾਬੂ ਕੀਤਾ।
ਮਲਕੀਤ ਸਿੰਘ ਜੱਗੂ ਭਗਵਾਨਪੁਰੀਆ ਨਾਲ ਜੁੜੀ ਇੱਕ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਉਸ ‘ਤੇ ਫਿਰੋਤੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਪੁੱਛਗਿਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਕੋਲ ਪਿਸਟਲ ਹੈ। ਹਥਿਆਰ ਬਰਾਮਦ ਕਰਨ ਲਈ ਜਦੋਂ ਪੁਲਿਸ ਪਾਰਟੀ ਉਸ ਨੂੰ ਪਿੰਡ ਲਾਲੋ ਲੈ ਕੇ ਗਈ ਤਾਂ ਮਲਕੀਤ ਸਿੰਘ ਨੇ ਅਚਾਨਕ ਪੁਲਿਸ ‘ਤੇ ਗੋਲੀ ਚਲਾ ਦਿੱਤੀ।
ਪੁਲਿਸ ਨੇ ਵੀ ਜ਼ਰੂਰੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਐਸ.ਐਚ.ਓ. ਦੇ ਗਨਮੈਨ ਵੱਲੋਂ ਦੋ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿਚੋਂ ਇੱਕ ਗੋਲੀ ਮਲਕੀਤ ਸਿੰਘ ਦੀ ਲੱਤ ‘ਚ ਲੱਗੀ। ਪਿੱਛੋਂ ਪੁਲਿਸ ਨੇ ਉਸ ਨੂੰ ਤੁਰੰਤ ਬਟਾਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ।
ਪੁਲਿਸ ਮੁਤਾਬਕ, ਅੱਗੇ ਦੀ ਜਾਂਚ ਜਾਰੀ ਹੈ।
















