ਜਲੰਧਰ: ਇਨੋਸੈਂਟ ਹਾਰਟ ਹਸਪਤਾਲ ‘ਤੇ ਪੱਤਰਕਾਰ ਨਾਲ ਬਦਸਲੂਕੀ ਦੇ ਆਰੋਪ! ਬੇਟੇ ਦੇ ਇਲਾਜ ਦੌਰਾਨ ਸਟਾਫ਼ ਅਤੇ ਡਾਕਟਰ ਨਿਤੀਸ਼ ਵੱਲੋਂ ਗਲਤ ਸ਼ਬਦਾਵਲੀ ਵਰਤਣ ਦਾ ਮਾਮਲਾ

ਜਲੰਧਰ: ਇੱਥੋਂ ਦੇ ਇਨੋਸੈਂਟ ਹਾਰਟ ਹਸਪਤਾਲ (Innocent Heart Hospital) ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਲਾਜ ਲਈ ਪੁੱਜੇ ਇੱਕ ਪੱਤਰਕਾਰ ਨਾਲ ਹਸਪਤਾਲ ਸਟਾਫ਼ ਅਤੇ ਡਾਕਟਰ ਵੱਲੋਂ ਬਦਸਲੂਕੀ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਆਰੋਪ ਲੱਗੇ ਹਨ। ਜਦੋਂ ਡਾਕਟਰ ਅਤੇ ਹਸਪਤਾਲ ਸਟਾਫ਼ ਹੀ ਮਰੀਜ਼ ਨਾਲ ਤੇ ਉਸਦੇ ਪਰਿਵਾਰ ਨਾਲ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਨਾ ਕਿੰਨਾ ਸਹੀ ਹੈ ਕਿ ਏਦਾ ਇਲਾਜ਼ ਕਰਵਾਉਣ ਆਏ ਮਰੀਜ ਅਤੇ ਪਰਿਵਾਰ ਨੂੰ ਗ਼ਲਤ ਬੋਲਣਾ ਕਿੱਥੇ ਤੱਕ ਸਹੀ ਹੈ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੱਤਰਕਾਰ ਨਰਿੰਦਰ ਗੁਪਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 2 ਵਜੇ ਆਪਣੇ ਬੇਟੇ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ ਸਨ।
ਬੇਟੇ ਨੂੰ ਛੱਡਣ ਤੋਂ ਮਨ੍ਹਾ ਕਰਨ ‘ਤੇ ਹੋਇਆ ਵਿਵਾਦ
ਪੱਤਰਕਾਰ ਨਰਿੰਦਰ ਗੁਪਤਾ ਦੇ ਆਰੋਪ ਮੁਤਾਬਿਕ, ਇਲਾਜ ਦੌਰਾਨ ਹਸਪਤਾਲ ਵਿੱਚ ਮੌਜੂਦ ਸਟਾਫ਼ ਅਤੇ ਡਾਕਟਰ ਨਿਤੀਸ਼ ਨੇ ਉਨ੍ਹਾਂ ਨੂੰ ਇਲਾਜ ਵਾਲੀ ਥਾਂ ਤੋਂ ਬਾਹਰ ਜਾਣ ਲਈ ਕਿਹਾ।
ਗੁਪਤਾ ਨੇ ਸਪੱਸ਼ਟ ਕੀਤਾ ਕਿ “ਮੇਰਾ ਬੇਟਾ ਕੱਲਾ ਸੀ ਅਤੇ ਮੈਂ ਉਸਨੂੰ ਇਕੱਲਿਆਂ ਛੱਡ ਕੇ ਨਹੀਂ ਜਾ ਸਕਦਾ ਸੀ।” ਜਦੋਂ ਗੁਪਤਾ ਨੇ ਆਪਣੇ ਬੇਟੇ ਕੋਲ ਰਹਿਣ ਦੀ ਗੱਲ ਕੀਤੀ, ਤਾਂ ਇਸ ਗੱਲ ਨੂੰ ਲੈ ਕੇ ਸਟਾਫ਼ ਅਤੇ ਡਾਕਟਰ ਵੱਲੋਂ ਉਨ੍ਹਾਂ ਨਾਲ ਕਥਿਤ ਤੌਰ ‘ਤੇ ਗ਼ਲਤ ਸ਼ਬਦਾਵਲੀ ਵਰਤੀ ਗਈ ਅਤੇ ਬਦਸਲੂਕੀ ਕੀਤੀ ਗਈ।
ਗੁਪਤਾ ਨੇ ਹਸਪਤਾਲ ਦੇ ਇਸ ਗੈਰ-ਜ਼ਿੰਮੇਵਾਰਾਨਾ ਅਤੇ ਬਦਸਲੂਕੀ ਵਾਲੇ ਰਵੱਈਏ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਹਸਪਤਾਲ ਦਾ ਪੱਖ ਅਜੇ ਅਸਪਸ਼ਟ
ਇਸ ਮਾਮਲੇ ਦੇ ਸਬੰਧ ਵਿੱਚ ਹਸਪਤਾਲ ਪ੍ਰਬੰਧਨ ਦਾ ਪੱਖ ਜਾਨਣ ਲਈ ਡਾਕਟਰ ਅਰੁਣ ਵਾਲੀਆ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲਬਾਤ ਨਹੀਂ ਹੋ ਸਕੀ।
ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਇਲਾਜ ਦੌਰਾਨ ਬਦਸਲੂਕੀ ਕਰਨ ਦੇ ਇਸ ਮਾਮਲੇ ਨੇ ਹਸਪਤਾਲ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਗੁਪਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁਣਾਂ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਹੋ ਅਜਿਹਾ ਨਾ ਕਿਸੇ ਹੋਰ ਨਾਲ ਨਾ ਹੋ ਸਕੇ