ਮਾਂ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਪਹਿਲੀ ਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਪੰਜਾਬ ਲਿਆਈ, ਅਦਾਲਤ ‘ਚ ਕੀਤਾ ਪੇਸ਼, ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਿਸ ਵਲੋ ਆਸਾਮ ਤੋ ਪੰਜਾਬ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਜਿੱਥੇ ਉਹ ਅੰਮ੍ਰਿਤਸਰ ਏਅਰਪੋਰਟ ਤੇ ਉਤਰਿਆ ਉੱਥੇ ਹੀ ਭਾਰੀ ਸੁਰੱਖਿਆ ਬਲ ਦੇਖਣ ਨੂੰ ਮਿਲਿਆ ਅੱਜ ਬਟਾਲਾ ਪੁਲਿਸ ਵਲੋ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੇ ਕੋਰਟ ਵਿੱਚ ਪੇਸ਼ ਕੀਤਾ ਗਿਆ ।

ਪੇਸ਼ੀ ਚ ਮਾਣਯੋਗ ਅਦਾਲਤ ਵਲੋ ਬਟਾਲਾ ਪੁਲਿਸ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਐਸ ਪੀ ਜੀ ਐਸ ਸਹੋਤਾ ਨੇ ਦਸਿਆ ਕਿ ਪੁਲਿਸ ਜਿਲਾ ਬਟਾਲਾ ਦੇ ਥਾਣਾ ਘੁਮਾਣ ਚ ਇਕ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਚ ਜਗਦੀਪ ਸਿੰਘ ਜੱਗੂ ਨਾਮਜ਼ਦ ਸੀ ਅਤੇ ਉਸ ਕੇਸ ਦੀ ਪੁੱਛਗਿੱਛ ਲਈ ਅੱਜ ਬਟਾਲਾ ਅਦਾਲਤ ਚ ਉਸ ਨੂੰ ਪੇਸ਼ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਜੱਗੂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਉਹਨਾਂ ਕਿਹਾ ਕਿ ਪਹਿਲਾਂ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਉਸ ਖ਼ਿਲਾਫ਼ ਹੋਰ ਵੀ ਬਟਾਲਾ ਪੁਲਿਸ ਚ ਕਈ ਮਾਮਲੇ ਦਰਜ ਹਨ ।