ਬ੍ਰੇਕਿੰਗ ਨਿਊਜ਼ – ਜਲੰਧਰ ‘ਚ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ !

ਜਲੰਧਰ ( ਪੰਕਜ ਸੋਨੀ/ਹਨੀ ਸਿੰਘ):-  ਦੇਹਾਤ ਪੁਲਿਸ ਵੱਲੋਂ ਸ਼ਾਮ ਕਰੀਬ ਸਵਾ 7 ਵਜੇ ਆਦਮਪੁਰ ਇਲਾਕੇ ਦੇ ਪਿੰਡ ਹਰੀਪੁਰ ‘ਚ ਇੱਕ ਬਦਮਾਸ਼ ਨਾਲ ਐਨਕਾਊਂਟਰ ਕੀਤਾ ਗਿਆ ਹੈ। ਪੁਲਿਸ ਦੀ ਗੋਲੀ ਲੱਗਣ ਨਾਲ ਬਦਮਾਸ਼ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।

ਪੁਲਿਸ ਦੇ ਅਨੁਸਾਰ, ਜ਼ਖ਼ਮੀ ਬਦਮਾਸ਼ ਕਤਲ ਦੇ ਮਾਮਲੇ ‘ਚ ਵਾਂਟਡ ਸੀ। ਪੁਲਿਸ ਨੂੰ ਪਹਿਲਾਂ ਹੀ ਉਸਦੇ ਇਲਾਕੇ ‘ਚ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਨਾਕਾ ਲਗਾਇਆ ਗਿਆ।

ਜਦੋਂ ਬਦਮਾਸ਼ ਬਾਈਕ ‘ਤੇ ਆਇਆ ਤਾਂ ਪੁਲਿਸ ਨੇ ਰੋਕਣ ਦਾ ਇਸ਼ਾਰਾ ਕੀਤਾ, ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਜਿਸ ‘ਚ ਉਹ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।

ਪੁਲਿਸ ਨੇ ਕਿਹਾ ਹੈ ਕਿ ਜਲਦੀ ਹੀ ਬਦਮਾਸ਼ ਦੀ ਪਹਿਚਾਣ ਤੇ ਮਾਮਲੇ ਬਾਰੇ ਖੁਲਾਸਾ ਕੀਤਾ ਜਾਵੇਗਾ।