5 ਕਰੋੜ ਦੀ ਮਸ਼ੀਨਰੀ ਨਾਲ ਸਫ਼ਾਈ ਤੇ ਵਿਕਾਸ ਦੀ ਗੱਲ, ਪਰ ਸਿਆਸਤ ਗਰਮਾਗਈ – ਮਾਲ ਮਲਕਾ ਦਾ ਮਸ਼ਹੂਰ ਹਲਕਾ ਇੰਚਾਰਜਾਂ ਦੀ ਤਸਵੀਰ ਵੀ ਬੋਲਦੀ ਹੈ !

ਜਲੰਧਰ(ਪੰਕਜ ਸੋਨੀ /ਹਨੀ ਸਿੰਘ )– 5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਸਫ਼ਾਈ ਅਤੇ ਵਿਕਾਸ ਲਈ ਨਵੀਂ ਮਸ਼ੀਨਰੀ ਮੰਗਵਾਈ ਗਈ। ਪਰ ਮਸ਼ੀਨਰੀ ਦੇ ਆਉਣ ਨਾਲ ਸਿਆਸਤ ਗਰਮਾ ਗਈ ਹੈ । ਵਿਰੋਧੀ ਪਾਰਟੀਆਂ ਦੇ ਨੇਤਾ ਵੀ ਸਵਾਲ ਖੜੇ ਕਰ ਰਹੇ ਹਨ।
ਜਲੰਧਰ ਸੈਂਟਰਲ ਹਲਕਾ ਐਮ.ਐਲ.ਏ. ਰਮਨ ਅਰੋੜਾ ਦੇ ਜੇਲ੍ਹ ਜਾਣ ਤੋਂ ਬਾਅਦ ਲਾਵਾਰਿਸ ਬਣਿਆ ਪਿਆ ਸੀ। ਨਿਤਿਨ ਕੋਹਲੀ ਨੂੰ ਇੰਚਾਰਜ ਤਾਂ ਲਾਇਆ ਗਿਆ, ਪਰ ਉਹ ਹਲਕੇ ਵਿੱਚ ਵੱਡਾ ਕੰਮ ਨਹੀਂ ਕਰਵਾ ਸਕੇ। ਰਮਨ ਅਰੋੜਾ ਜੇਲ੍ਹ ਤੋਂ ਬਾਹਰ ਤਾਂ ਆ ਗਏ ਪਰ ਨਾ ਹੀ ਪਾਰਟੀ ਨੇ ਅਸਤੀਫ਼ਾ ਲਿਆ, ਨਾ ਹੀ ਉਹਨਾਂ ਨੇ ਵਿਧਾਇਕ ਪਦ ਛੱਡਿਆ – ਤੇ ਸਭ ਤੋਂ ਵੱਡੀ ਗੱਲ ਉਹ ਹਜੇ ਵੀ ਜਨਤਾ ਸਾਹਮਣੇ ਨਹੀਂ ਆਏ।
ਇਸੇ ਦੌਰਾਨ ਮੇਅਰ ਵਨੀਤ ਧੀਰ ਨੇ ਸਾਰੀ ਚਮਕ ਆਪਣੇ ਹੱਥ ਵਿੱਚ ਲੈ ਲਈ। 5 ਕਰੋੜ ਦੀ ਮਸ਼ੀਨਰੀ ਦੀ ਆਮਦ ਮੌਕੇ ਮੇਅਰ ਧੀਰ ਅੱਗੇ ਨਜ਼ਰ ਆਏ, ਜਦਕਿ ਸੈਂਟਰਲ ਹੀ ਨਹੀਂ ਬਲਕਿ ਹੋਰ ਹਲਕਿਆਂ ਦੇ ਇੰਚਾਰਜ ਵੀ ਆਪਣਾ ਫੋਟੋ ਸੈਸ਼ਨ ਕਰਵਾਉਣ ਲਈ ਪਹੁੰਚ ਗਏ। ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਮਾਲ ਮਲਕਾ ਦਾ ਮਸ਼ਹੂਰ ਹਲਕਾ ਇੰਚਾਰਜ, ਜੋ ਤਸਵੀਰਾਂ ’ਚ ਸ਼ਾਇ ਹੋ ਕੇ ਖ਼ਾਸ ਛਾਇਆ ਰਿਹਾ।
ਤਸਵੀਰਾਂ ਨੇ ਸਾਫ਼ ਦੱਸ ਦਿੱਤਾ ਕਿ ਵਿਕਾਸ ਤੋਂ ਵੱਧ ਫੋਟੋ–ਪਾਲਟੀਕਸ ਹੋ ਰਹੀ ਹੈ। ਲੋਕਾਂ ਦੇ ਮਨ ਵਿੱਚ ਵੱਡਾ ਸਵਾਲ ਇਹ ਹੈ ਕਿ – ਕੀ ਸੈਂਟਰਲ ਹਲਕਾ ਹਜੇ ਵੀ ਲਾਵਾਰਿਸ ਰਹੇਗਾ ਜਾਂ ਅਸਲੀ ਵਿਕਾਸ ਹੋਵੇਗਾ?
ਦੂਜੇ ਪਾਸੇ, ਕੈਂਟ ਵਿੱਚ ਮੈਡਮ ਰਜਵਿੰਦਰ ਕੌਰ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਪੂਰੀ ਤਾਕਤ ਲਗਾ ਰਹੀ ਹੈ, ਜਦਕਿ ਉਹਨਾਂ ਦੇ ਆਪਣੇ ਹੀ ਇਲਾਕੇ ਦੇ ਲੀਡਰ ਵੱਖ–ਵੱਖ ਗਰੁੱਪ ਬਣਾ ਕੇ ਆਪਣੀ ਪੈਂਠ ਬਣਾਉਣ ਵਿੱਚ ਲੱਗੇ ਹਨ।
ਨੌਰਥ ਵਿੱਚ ਦਿਨੇਸ਼ ਧੱਲ ਆਪਣੀ ਹਾਜ਼ਰੀ ਨਾਲ ਹਰ ਜਗ੍ਹਾ ਮਜ਼ਬੂਤੀ ਹਾਸਲ ਕਰ ਰਹੇ ਹਨ – ਕਦੇ ਖੁਦ ਪਹੁੰਚ ਕੇ ਤੇ ਕਦੇ ਆਪਣੀ ਟੀਮ ਭੇਜ ਕੇ ਕੰਮ ਕਰਵਾ ਰਹੇ ਹਨ।
ਵੈਸਟ ਵਿੱਚ ਮੰਤਰੀ ਮੋਹਿੰਦਰ ਭਗਤ ਦੀ ਸਥਿਤੀ ਸਭ ਤੋਂ ਸਾਫ਼ ਨਜ਼ਰ ਆ ਰਹੀ ਹੈ। ਉਹਨਾਂ ਦੇ ਮੁਕਾਬਲੇ ਫਿਲਹਾਲ ਆਪਣੀ ਹੀ ਪਾਰਟੀ ਵਿੱਚੋਂ ਕੋਈ ਵੱਡਾ ਚਿਹਰਾ ਸਾਹਮਣੇ ਨਹੀਂ ਆ ਰਿਹਾ। ਹਾਲਾਂਕਿ ਬੀ.ਜੇ.ਪੀ. ਦਾ ਸੀਤਲ ਅੰਗੁਰਾਲ ਲਗਾਤਾਰ LIVE ਹੋ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਵੱਡੇ–ਵੱਡੇ ਦਾਵੇ ਕਰਦਾ ਹੈ, ਪਰ ਲੋਕ ਉਹਨਾਂ ਦੇ ਬਿਆਨਾਂ ਨੂੰ ਖਾਲੀ ਗੱਲਾਂ ਹੀ ਸਮਝ ਰਹੇ ਹਨ।