ਜਲੰਧਰ।(ਪੰਕਜ ਸੋਨੀ/ਨਰਿੰਦਰ ਗੁਪਤਾ):- ਸੈਂਟ੍ਰਲ ਹਲਕੇ ਦੀ ਸਿਆਸਤ ਵਿੱਚ ਅੱਜ ਵੱਡਾ ਮੋੜ ਆ ਗਿਆ। ਰਮਨ ਅਰੋੜਾ ਨੂੰ ਜ਼ਮਾਨਤ ਮਿਲਣ ਤੇ ਜੇਲ੍ਹ ਤੋਂ ਬਾਹਰ ਆਉਣ ਦੀ ਖ਼ਬਰ ਨੇ ਹਲਕੇ ਦਾ ਮਾਹੌਲ ਤਪਾ ਦਿੱਤਾ ਹੈ। ਲੋਕਾਂ ‘ਚ ਚਰਚਾ ਹੈ ਕਿ “ਲਾਵਾਰਿਸ ਹਲਕੇ ਦਾ ਅਸਲ ਮਾਲਕ ਵਾਪਸ ਆ ਰਿਹਾ ਹੈ”। ਇਸੇ ਚਰਚਾ ਦੇ ਵਿਚਕਾਰ ਅੱਜ ਨਿਤਿਨ ਕੋਹਲੀ ਵੱਲੋਂ ਹੋਣਾ ਸੀ ਸੜਕਾਂ ਦਾ ਉਦਘਾਟਨ – ਪਰ ਉਹ ਨਹੀਂ ਹੋਇਆ।
ਲੋਕ ਕਹਿ ਰਹੇ ਹਨ ਕਿ ਇਹ ਨਾ ਹੋਣਾ ਕੋਹਲੀ ਦੀ ਵੱਡੀ ਕਮਜ਼ੋਰੀ ਬਣ ਗਿਆ ਹੈ। ਜਦ ਰਮਨ ਅਰੋੜਾ ਦੇ ਬਾਹਰ ਆਉਣ ਦੀ ਖ਼ਬਰ ਨਾਲ ਹਲਕਾ ਗਰਮ ਸੀ, ਲੋਕਾਂ ਨੂੰ ਉਮੀਦ ਸੀ ਕਿ ਕੋਹਲੀ ਵੱਡਾ ਕੰਮ ਦਿਖਾ ਕੇ ਆਪਣੀ ਪਕੜ ਮਜ਼ਬੂਤ ਕਰਨਗੇ। ਪਰ ਨਾ ਕੋਈ SMS ਆਇਆ, ਨਾ ਕੋਈ ਪ੍ਰੋਗਰਾਮ ਹੋਇਆ।
ਸੋਸ਼ਲ ਮੀਡੀਆ ‘ਤੇ ਲੋਕ ਤਨਜ਼ ਮਾਰ ਰਹੇ ਹਨ –
“ਰਮਨ ਅਰੋੜਾ ਜੇਲ੍ਹ ਤੋਂ ਬਾਹਰ ਆਉਣ ਦੀ ਤਿਆਰੀ ‘ਚ ਹੈ ਤੇ ਕੋਹਲੀ ਅੱਜ ਵੀ ਐਲਾਨਾਂ ਦੇ ਸਹਾਰੇ ਨੇ!”
ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਨ ਸਰਕਾਰ ਨੇ ਅਜੇ ਤੱਕ ਰਮਨ ਅਰੋੜਾ ਦਾ ਅਸਤੀਫ਼ਾ ਨਹੀਂ ਲਿਆ। ਇਸ ਕਰਕੇ ਅਰੋੜਾ ਅਜੇ ਵੀ ਹਲਕੇ ਦੇ ਚੁਣੇ ਹੋਏ ਐਮਐਲਏ ਹਨ। ਇਹ ਗੱਲ ਲੋਕਾਂ ਵਿਚ ਹੋਰ ਚਰਚਾ ਪੈਦਾ ਕਰ ਰਹੀ ਹੈ ਕਿ ਜਦ ਐਮਐਲਏ ਅਜੇ ਵੀ ਆਪਣੇ ਪਦ ‘ਤੇ ਹਨ ਤਾਂ ਹਲਕਾ ਇੰਚਾਰਜ ਦੀ ਲੋੜ ਕਿਉਂ?
ਇਸ ਹਾਲਾਤ ਵਿੱਚ ਕਾਂਗਰਸ ਦੇ ਰਜਿੰਦਰ ਬੇਰੀ ਤੇ ਬੀਜੇਪੀ ਦੇ ਮਨੋਰੰਜਨ ਕਾਲੀਆ ਵੀ ਹਲਕੇ ਵਿੱਚ ਆਪਣੀ ਤਾਕਤ ਦਿਖਾਉਣ ਲਈ ਤਿਆਰ ਨੇ। ਸੈਂਟ੍ਰਲ ਹਲਕੇ ਦੀ ਸਿਆਸਤ ਦਾ ਪਾਰਾ ਹੁਣ ਹੋਰ ਚੜ੍ਹਣ ਵਾਲਾ ਹੈ

















