ਜੈ ਮਹਾਵੀਰ ਕਲੱਬ (ਰਜਿ.) ਦੇ ਮੈਂਬਰਾਂ ਨੇ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੂੰ ਸੱਦਾ ਪੱਤਰ ਦਿੱਤਾ !

ਜੈ ਮਹਾਵੀਰ ਕਲੱਬ (ਰਜਿ.) ਇਸ ਸਾਲ ਵੀ ਪਵਿੱਤਰ ਨਵਰਾਤਰੀ ਵਿੱਚ 28ਵੀਂ ਰਾਮਲੀਲਾ ਦਾ ਆਯੋਜਨ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਵਿਖੇ ਬਹੁਤ ਧੂਮਧਾਮ ਨਾਲ ਕਰ ਰਿਹਾ ਹੈ। ਜਿਸ ਲਈ ਕਮੇਟੀ ਮੈਂਬਰਾਂ ਨੇ ਆਮ ਅਭਿ ਪਾਰਟੀ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੂੰ ਸੱਦਾ ਪੱਤਰ ਸੌਂਪਿਆ।

ਕਮੇਟੀ ਮੈਂਬਰਾਂ ਨੇ ਦੱਸਿਆ ਕਿ 22 ਸਤੰਬਰ ਨੂੰ ਰਾਮ ਅਵਤਾਰ, 23 ਨੂੰ ਸੀਤਾ ਸਵੈਯਵਰ, 24 ਨੂੰ ਰਾਮ ਬਨਵਾਸ, 25 ਨੂੰ ਭਰਤ ਮਿਲਾਪ, 26 ਨੂੰ ਸੀਤਾ ਹਰਣ, 27 ਨੂੰ ਬਾਲੀ ਵਧ, 28 ਨੂੰ ਲੰਕਾ ਦਹਨ, 29 ਨੂੰ ਲਕਸ਼ਮਣ ਮੋਰਚਾ, 30 ਨੂੰ ਰਾਵਣ ਵਧ ਹੋਵੇਗਾ।

ਇਸ ਤੋਂ ਪਹਿਲਾਂ 27 ਸਤੰਬਰ ਨੂੰ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਤੋਂ ਇੱਕ ਵਿਸ਼ਾਲ ਜਲੂਸ ਵੀ ਕੱਢਿਆ ਜਾਵੇਗਾ।

ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢੱਲ ਨੂੰ ਸੱਦਾ ਪੱਤਰ ਦਿੰਦੇ ਸਮੇਂ ਸਾਹਿਲ ਵਰਮਾ ਦੇ ਨਾਲ ਸੁਭਾਸ਼ ਕਪੂਰ, ਹਰਸ਼ ਸੋਂਧੀ, ਰਵੀ ਸੋਂਧੀ, ਸਾਹਿਲ ਭੰਡਾਰੀ, ਦਰਪਨ ਸ਼ਰਮਾ ਵੀ ਮੌਜੂਦ ਸਨ।