ਜਲੰਧਰ(ਪੰਕਜ ਸੋਨੀ/ਨਰਿੰਦਰ ਗੁਪਤਾ) :- ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਰਾਹਤ ਕੈਂਪਾਂ ਤੋਂ ਲੈ ਕੇ ਘਰ-ਘਰ ਤੱਕ ਸਹਾਇਤਾ ਪਹੁੰਚਾਉਣ ਦਾ ਜ਼ੋਰ ਹੈ।
ਪਰ ਲਾਵਾਰਿਸ ਹਲਕੇ ਦੇ ਇੰਚਾਰਜ ਵੱਲੋਂ ਰਾਹਤ ਸਮਗਰੀ ਵੰਡਣ ਦੌਰਾਨ ਇਕ ਵੱਖਰੀ ਹੀ ਤਸਵੀਰ ਸਾਹਮਣੇ ਆਈ ਹੈ। ਸਮਗਰੀ ’ਤੇ ਜਿੱਥੇ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਦੀਆਂ ਤਸਵੀਰਾਂ ਹੋਣੀਆਂ ਚਾਹੀਦੀਆਂ ਸਨ, ਉੱਥੇ ਸਿਰਫ਼ ਆਪਣੀ ਹੀ ਫੋਟੋ ਲਗਾ ਕੇ ਵੰਡ ਕੀਤੀ ਜਾ ਰਹੀ ਹੈ।
ਲੋਕਾਂ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਇਹ ਸਹਾਇਤਾ ਪੀੜਤਾਂ ਲਈ ਹੈ ਜਾਂ ਹਲਕੇ ਵਿੱਚ ਆਪਣਾ ਰਾਜਨੀਤਿਕ ਪੇਂਟ ਚੜ੍ਹਾਉਣ ਦੀ ਕੋਸ਼ਿਸ਼?

















