ਜਲੰਧਰ (ਪੰਕਜ ਸੋਨੀ) :- ਜਲੰਧਰ ਵੈਸਟ ਹਲਕੇ ਵਿੱਚ ਰਾਜਨੀਤੀ ਦਾ ਇੱਕ ਹੋਰ ਰੂਪ ਸਾਹਮਣੇ ਆ ਰਿਹਾ ਹੈ। ਇੱਥੇ ਦੇ ਕੁਝ ਨੇਤਾ ਆਪਣੇ ਫੇਸਬੁੱਕ ਪੇਜਾਂ ‘ਤੇ ਲਾਈਵ ਹੋ ਕੇ ਤਸਵੀਰਾਂ ਪਾ ਰਹੇ ਹਨ ਅਤੇ ਲੋਕਾਂ ਅੱਗੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਸਵਾਲ ਚੁੱਕ ਰਹੇ ਹਨ।

ਦੇਖਣ ਯੋਗ ਗੱਲ ਇਹ ਹੈ ਕਿ ਇਹ ਨੇਤਾ ਜੀ ਲਾਈਵ ਤਾਂ ਬਹੁਤ ਹੋ ਰਹੇ ਹਨ, ਪਰ ਜ਼ਮੀਨੀ ਪੱਧਰ ‘ਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਹਾਲੇ ਤੱਕ ਕੋਈ ਵੱਡਾ ਕਦਮ ਨਹੀਂ ਚੁੱਕਿਆ।
ਲੋਕਾਂ ਵਿੱਚ ਚਰਚਾ ਚੱਲ ਰਹੀ ਹੈ ਕਿ ਜੇ ਸਰਕਾਰ ਮਦਦ ਕਰ ਰਹੀ ਹੈ ਤਾਂ ਉਸਦੀ ਸਹਾਇਤਾ ਦਾ ਸਵਾਗਤ ਕਰਨਾ ਚਾਹੀਦਾ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਨੇਤਾ ਜੀ ਲਾਈਵ ਵੀਡੀਓਆਂ ਰਾਹੀਂ ਸਵਾਲ ਤਾਂ ਬੇਸ਼ੱਕ ਚੁੱਕ ਰਹੇ ਹਨ, ਪਰ ਮਦਦ ਦਾ ਹੱਥ ਅਜੇ ਵੀ ਖਾਲੀ ਹੀ ਦਿਖ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਮਾਂ ਦਿਖਾਵੇ ਦਾ ਨਹੀਂ, ਸਹਾਇਤਾ ਦਾ ਹੈ। ਜਿਹੜੇ ਵੀ ਨੇਤਾ ਲਾਈਵ ਆ ਰਹੇ ਹਨ, ਉਹ ਜੇ ਮੌਕੇ ‘ਤੇ ਪਹੁੰਚ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਤਾਂ ਲੋਕਾਂ ਨੂੰ ਅਸਲੀ ਸਹਾਰਾ ਮਿਲੇ।

















