ਦਿੱਲੀ ਹਿੱਲੀ! CM ਰੇਖਾ ਗੁਪਤਾ ‘ਤੇ ਜਨਸੁਣਵਾਈ ਦੌਰਾਨ ਥੱਪੜਾਂ ਦਾ ਹਮਲਾ !

0
182

ਦਿੱਲੀ ਹਿੱਲੀ! CM ਰੇਖਾ ਗੁਪਤਾ ‘ਤੇ ਜਨਸੁਣਵਾਈ ਦੌਰਾਨ ਥੱਪੜਾਂ ਦਾ ਹਮਲਾ
ਨਵੀਂ ਦਿੱਲੀ (ਪੰਕਜ ਸੋਨੀ) ਰਾਜਧਾਨੀ ਦਿੱਲੀ ‘ਚ ਅੱਜ ਸਵੇਰੇ ਇੱਕ ਸਨਸਨੀਖੇਜ਼ ਘਟਨਾ ਵਾਪਰੀ। ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਜਨਸੁਣਵਾਈ ਦੌਰਾਨ ਇੱਕ ਸ਼ਖ਼ਸ ਨੇ ਅਚਾਨਕ ਹਮਲਾ ਕਰ ਦਿੱਤਾ।
ਇਹ ਘਟਨਾ ਸਿਵਲ ਲਾਈਨਜ਼ CM ਨਿਵਾਸ ਦੇ ਬਾਹਰ ਵਾਪਰੀ। ਲੋਕਾਂ ਦੇ ਦਰਮਿਆਨੋਂ ਇੱਕ ਵਿਅਕਤੀ ਅੱਗੇ ਆਇਆ, ਪਹਿਲਾਂ CM ਨੂੰ ਕਾਗਜ਼ ਥਮਾਇਆ ਅਤੇ ਫਿਰ ਚੌਕਾਉਂਦੇ ਹੋਏ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ।
ਮੌਕੇ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਨੂੰ ਜਕੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਪੁਲਿਸ ਵੱਲੋਂ ਉਸ ਨਾਲ ਗਹਿਰਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਇਸ ਹਮਲੇ ਦੇ ਪਿੱਛੇ ਦਾ ਅਸਲ ਮਕਸਦ ਸਾਹਮਣੇ ਆ ਸਕੇ। ( ਹਾਲਾਂਕਿ ਸਾਡਾ ਚੈਨਲ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ )
ਇਸ ਘਟਨਾ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ‘ਚ ਹਲਚਲ ਮਚ ਗਈ ਹੈ। ਭਾਰਤੀ ਜਨਤਾ ਪਾਰਟੀ (BJP) ਨੇ ਇਸ ਹਮਲੇ ਦੀ ਕੜੀ ਨਿੰਦਾ ਕੀਤੀ ਹੈ ਅਤੇ CM ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਇਹ ਮਾਮਲਾ ਹੁਣ ਦਿੱਲੀ ਦੀ ਸਿਆਸਤ ਨੂੰ ਹਿਲਾ ਰਿਹਾ ਹੈ ਤੇ ਜਨਤਾ ਵਿੱਚ ਵੀ ਕਾਫ਼ੀ ਰੋਸ ਪੈਦਾ ਕਰ ਰਿਹਾ ਹੈ