ਦਿੱਲੀ ਏਅਰਪੋਰਟ ‘ਤੇ ਬੀਤੀ ਸ਼ਾਮ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਪਲੇਨ ਵਿਚ ਟੇਕਆਫ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ। ਏਅਰਲਾਈਨ ਨੇ ਯਾਤਰੀਆਂ ਨੂੰ ਦੂਜੇ ਪਲੇਨ ਵਿਚ ਸ਼ਿਫਟ ਕਰਕੇ ਮੁੰਬਈ ਰਵਾਨਾ ਕੀਤਾ। ਪਲੇਨ ਵਿਚ 160 ਯਾਤਰੀ ਸਵਾਰ ਸਨ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਦੇ ਕਰੂ ਨੂ ਪਲੇਨ ਵਿਚ ਛੋਟੀ ਤਕਨੀਕੀ ਸਮੱਸਿਆ ਦਿਖੀ ਸੀ। ਇਸ ਦੇ ਚੱਲਦੇ ਪਲੇਨ ਦਾ ਟੇਕਆਫ ਰੋਕਿਆ ਗਿਆ। ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਤਿਤ ਲਿਆ ਗਿਆ। ਦੂਜੇ ਪਾਸੇ ਸੂਤਰਾਂ ਮੁਤਾਬਕ ਕਾਕਪਿਟ ਵਿਚ ਸਪੀਡ ਦਿਖਾਉਣ ਵਾਲੀ ਸਕ੍ਰੀਨ ਵਿਚ ਖਰਾਬੀ ਆ ਗਈ ਸੀ ਜਿਸ ਨੂੰ ਦੇਖ ਕੇ ਪਾਇਲਟ ਨੇ ਤਤਕਾਲ ਉਡਾਣ ਨੂੰ ਰੱਦ ਕਰਨ ਦਾ ਫੈਸਲਾ ਲਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਅਹਿਮਦਾਬਾਦ ਤੋਂ ਦੀਵ ਜਾ ਰਹੀ ਇੰਡੀਗੋ ਫਲਾਈਟ ਦੇ ਇੰਜਣ ਵਿਚ ਉਡਾਣ ਭਰਨ ਤੋਂ ਠੀਕ ਪਹਿਲਾਂ ਅੱਗ ਲੱਗ ਗਈ। ਇਸ ਦੇ ਬਾਅਦ ਤੁਰੰਤ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ। ਪਲੇਨ ਵਿਚ 60 ਯਾਤਰੀ ਸਵਾਰ ਹਨ। ਘਟਨਾ ਦੀ ਜਾਂਚ ਜਾਰੀ ਹੈ।