ਇਕ ਵਾਰ ਫੇਰ ਪਹਾੜੀ ਇਲਾਕੇ ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ | ਚੰਬਾ ਜ਼ਿਲ੍ਹੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਬੀਤੀ ਰਾਤ ਸਬ-ਡਵੀਜ਼ਨ ਚੁਰਾਹ ਦੇ ਗ੍ਰਾਮ ਪੰਚਾਇਤ ਨੈਰਾ ਵਿੱਚ ਬੱਦਲ ਫੱਟਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਬੱਦਲ ਫੱਟਣ ਕਾਰਨ ਇਲਾਕੇ ਦੀਆਂ ਸੰਪਰਕ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ।
ਸਥਾਨਕ ਲੋਕਾਂ ਅਨੁਸਾਰ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਹੈ, ਜਿਸ ਕਾਰਨ ਖ਼ਤਰਾ ਹੋਰ ਵੀ ਵੱਧ ਗਿਆ ਹੈ। ਨਾਲ ਹੀ ਪਿੰਡ ਵਾਸੀਆਂ ਦੁਆਰਾ ਲਗਾਈ ਗਈ ਮੱਕੀ ਦੀ ਫਸਲ ਵੀ ਤੇਜ਼ ਬਹਾਵ ਅਤੇ ਮਲਬੇ ਕਾਰਨ ਤਬਾਹ ਹੋ ਗਈ ਹੈ।
ਪ੍ਰਸ਼ਾਸਨ ਦੀ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਯਤਨ ਤੇਜ਼ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ |