ਜਹਾਜ਼ ਹੋਇਆ ਹਾਦਸਾਗ੍ਰਸਤ,15 ਘਰਾਂ ਅਤੇ ਕਈ ਵਾਹਨਾਂ ਨੂੰ ਲਗੀ ਅੱਗ, ਕਈ ਲੋਕ ਜਿਉਂਦਾ ਸੜੇ, ਦੇਖੋ ਵੀਡੀਓ

ਅਮਰੀਕਾ ਵਿੱਚ ਇੱਕ ਨਿੱਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਇੱਕ ਜਹਾਜ਼  ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਲਗਭਗ 15 ਘਰਾਂ ਅਤੇ ਕਈ ਵਾਹਨਾਂ ਨੂੰ ਅੱਗ ਲੱਗ ਗਈ। ਇਹ ਹਾਦਸਾ ਅਮਰੀਕੀ ਫੌਜ ਦੇ ਸਭ ਤੋਂ ਵੱਡੇ ਰਿਹਾਇਸ਼ੀ ਖੇਤਰ ਵਿੱਚ ਵਾਪਰਿਆ।

 

ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ ਸਥਾਨਕ ਅਧਿਕਾਰੀਆਂ ਨੇ ਕਿਹਾ, “ਸੈਨ ਡਿਏਗੋ ਨੇੜੇ ਧੁੰਦ ਵਿੱਚ ਇੱਕ ਛੋਟਾ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ ਅਤੇ ਇੱਕ ਰਿਹਾਇਸ਼ੀ ਖੇਤਰ ਵਿੱਚ ਘਰਾਂ ਉੱਤੇ ਅਸਮਾਨ ਤੋਂ ਡਿੱਗ ਪਿਆ।” ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 10 ਘਰਾਂ ਨੂੰ ਅੱਗ ਲੱਗ ਗਈ, ਪਰ ਉਸ ਸਮੇਂ ਕੋਈ ਵੀ ਅੰਦਰ ਨਹੀਂ ਸੀ। ਜਹਾਜ਼ ਵਿੱਚ ਸਵਾਰ ਲਗਭਗ ਸਾਰੇ ਲੋਕ ਮਰ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 8 ਤੋਂ 10 ਲੋਕ ਸਵਾਰ ਹੋ ਸਕਦੇ ਹਨ।