ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਦੀ ਉਲੰਘਣਾ ਦੇ ਦੋਸ਼ ’ਚ ਬਰਖ਼ਾਸਤ ਨਾਇਬ ਤਹਿਸੀਲਦਾਰ ਵਰਿੰਦਰ ਪਾਲ ਸਿੰਘ ਧੂਤ, ਤੱਤਕਾਲੀ ਪਟਵਾਰੀ ਇਕਬਾਲ ਸਿੰਘ ਤੇ ਜਾਇਦਾਦ ਦਲਾਲਾਂ ਦੀ 12.31 ਕਰੋੜ ਰੁਪਏ ਦੀ ਅਚਲ ਜਾਇਦਾਦਾਂ ਅਸਥਾਈ ਰੂਪ ਨਾਲ ਅਟੈਚ ਕਰ ਲਈਆਂ ਹਨ। ਇਹ ਦੂਜੀ ਵਾਰ ਹੈ, ਜਦੋਂ ਈਡੀ ਨੇ ਧੂਤ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਹਨ। ਇਸ ਤੋਂ ਪਹਿਲਾਂ ਜੂਨ 2023 ’ਚ ਉਨ੍ਹਾਂ ਦੀ ਚੰਡੀਗੜ੍ਹ ਤੇ ਹੁਸ਼ਿਆਰਪੁਰ ਸਥਿਤ ਲਗਪਗ ਅੱਠ ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦਾਂ ਨੂੰ ਅਸਥਾਈ ਢੰਗ ਨਾਲ ਅਟੈਚ ਕੀਤਾ ਗਿਆ ਸੀ, ਜਿਸ ਦੀ 12 ਅਕਤੂਬਰ 2023 ਨੂੰ ਪੀਐੱਮਐੱਲਏ ਦੀ ਨਿਆਂ ਨਿਰਣਾਇਕ ਅਥਾਰਿਟੀ ਵੱਲੋਂ ਪੁਸ਼ਟੀ ਕੀਤੀ ਗਈ ਸੀ।