ਮੌਸਮ ਖ਼ਰਾਬ ਹੋਣ ਕਰਕੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ, ਯਾਤਰਾ ਪਰਚੀ ਕਾਊਂਟਰ ਵੀ ਬੰਦ, ਬਾਜ਼ਾਰ ਵਿੱਚ ਘੁੰਮਣ-ਫਿਰਨ ‘ਤੇ ਵੀ ਪਾਬੰਦੀ

0
104

ਮਾਤਾ ਵੈਸ਼ਨੋ ਦੇਵੀ ਜਾਂ ਵਾਲੇ ਸ਼ਰਧਾਲੂਆਂ ਲਈ ਖਾਸ ਖ਼ਬਰ ਹੈ | ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਕਾਰਨ ਜੰਮੂ ਦੇ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਯਾਤਰਾ ਪਰਚੀ ਕਾਊਂਟਰ ਵੀ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਨਵੇਂ ਯਾਤਰੀ ਯਾਤਰਾ ਲਈ ਪ੍ਰਵੇਸ਼ ਨਾ ਕਰ ਸਕਣ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਸਥਿਤੀ ਆਮ ਹੋਣ ਤੋਂ ਬਾਅਦ ਹੀ ਲਿਆ ਜਾਵੇਗਾ।

ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸ਼ਾਸਨ ਨੇ ਕਟੜਾ ਬਾਜ਼ਾਰ ਵਿੱਚ ਘੁੰਮਣ-ਫਿਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਨੂੰ ਦੇਖਦੇ ਹੋਏ, ਸ਼ਰਧਾਲੂਆਂ ਨੂੰ ਖੁੱਲ੍ਹੇ ਵਿੱਚ ਬਾਹਰ ਜਾਣ ਦੇਣਾ ਬਹੁਤ ਜੋਖਮ ਭਰਿਆ ਹੋ ਸਕਦਾ ਹੈ।

ਜਿਹੜੇ ਸ਼ਰਧਾਲੂ ਪਹਿਲਾਂ ਹੀ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ, ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਕਟੜਾ ਵਾਪਸ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਲਈ ਲਾਊਡਸਪੀਕਰਾਂ ਰਾਹੀਂ ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।