ਜੰਮੂ-ਕਸ਼ਮੀਰ ‘ਚ ਬੱਦਲ ਫਟਣ ਦਾ ਵੱਡਾ ਅਪਡੇਟ, ਹੁਣ ਤੱਕ 65 ਤੋਂ ਵੱਧ ਲਾਸ਼ਾਂ ਬਰਾਮਦ, ਰੈਸਕਿਊ ਓਪਰੇਸ਼ਨ ਜਾਰੀ

0
107

ਵੀਰਵਾਰ 14 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾਰ ਦੇ ਚਸ਼ੋਤੀ ‘ਚ ਬੱਦਲ ਫਟਣ ਨਾਲ ਆਈ ਆਫ਼ਤ ਤੋਂ ਬਾਅਦ ਰੈਸਕਿਊ ਓਪਰੇਸ਼ਨ ਅਜੇ ਵੀ ਜਾਰੀ ਹੈ। ਅੱਜ ਸ਼ੁੱਕਰਵਾਰ ਤੱਕ ਕਰੀਬ 65 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 100 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਹਾਦਸੇ ‘ਚ ਵੱਡੀ ਗਿਣਤੀ ਵਿੱਚ ਲੋਕ ਦਰਿਆ ਵਿੱਚ ਬਹਿ ਗਏ ਹਨ, ਜਿਨ੍ਹਾਂ ਨੂੰ ਖੋਜਣ ਵਿੱਚ ਮੁਸ਼ਕਲ ਆ ਰਹੀ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕਿਸ਼ਤਵਾਰ ‘ਚ 500 ਤੋਂ ਵੱਧ ਲੋਕ ਅਜੇ ਵੀ ਮਲਬੇ ਹੇਠ ਹਨ। ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਾਵਨਾ ਹੈ ਕਿ 1000 ਲੋਕ ਮਲਬੇ ਹੇਠ ਦਬੇ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਉਮਰ ਅਬਦੁੱਲਾ ਨਾਲ ਕੀਤੀ ਗੱਲਬਾਤ
ਕਿਸ਼ਤਵਾਰ ਦੀ ਇਸ ਆਫ਼ਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪੀਐਮ ਨੇ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟਾਇਆ।

ਇਸ ਹਾਦਸੇ ਕਾਰਨ ਘਾਟੀ ਵਿੱਚ ਆਜ਼ਾਦੀ ਦਿਵਸ ਦਾ ਸਮਾਰੋਹ ਵੀ ਫਿੱਕਾ ਰਿਹਾ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ੍ਰੀਨਗਰ ਦੇ ਬਖ਼ਸ਼ੀ ਸਟੇਡਿਯਮ ‘ਚ ਝੰਡਾ ਫ਼ਹਿਰਾਇਆ ਅਤੇ ਸੰਬੋਧਨ ਦੌਰਾਨ ਕਿਹਾ ਕਿ ਕਿਸ਼ਤਵਾਰ ਦੀ ਕੱਲ੍ਹ ਦੀ ਘਟਨਾ ਵਿੱਚ ਲੋਕ ਮਾਰੇ ਗਏ, 100 ਤੋਂ ਵੱਧ ਜ਼ਖ਼ਮੀ ਹੋਏ ਹਨ ਅਤੇ ਲਾਪਤਾ ਲੋਕਾਂ ਬਾਰੇ ਕੋਈ ਸਪਸ਼ਟ ਅੰਕੜਾ ਨਹੀਂ ਮਿਲਿਆ।