ਹੁਣ ਟ੍ਰੇਨ ‘ਚ ਸਮਾਨ ਲੈ ਕੇ ਜਾਣ ਵਾਲੇ ਹੋ ਜਾਓ ਸਾਵਧਾਨ! ਰੇਲਵੇ ਨੇ ਲਗਾ ਦਿੱਤੇ ਨਵੇਂ ਨਿਯਮ, ਨਾ ਮੰਨੇ ਤਾਂ ਹੋਵੇਗਾ ਜੁਰਮਾਨਾ ਤੇ ਜੇਲ੍ਹ

0
109

ਹੁਣ ਟ੍ਰੇਨ ‘ਚ ਸਮਾਨ ਲੈ ਕੇ ਜਾਣ ਵਾਲੇ ਹੋ ਜਾਓ ਸਾਵਧਾਨ! ਰੇਲਵੇ ਨੇ ਲਗਾ ਦਿੱਤੇ ਨਵੇਂ ਨਿਯਮ, ਨਾ ਮੰਨੇ ਤਾਂ ਹੋਵੇਗਾ ਜੁਰਮਾਨਾ ਤੇ ਜੇਲ੍ਹ

ਨਵੀਂ ਦਿੱਲੀ (ਪੰਕਜ ਸੋਨੀ ) : ਭਾਰਤੀ ਰੇਲਵੇ ਨਾਲ ਹਰ ਰੋਜ਼ ਲੱਖਾਂ ਯਾਤਰੀ ਸਫ਼ਰ ਕਰਦੇ ਹਨ। ਇਹ ਸਫ਼ਰ ਸਸਤਾ, ਆਰਾਮਦਾਇਕ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਪਰ ਹੁਣ ਯਾਤਰੀਆਂ ਨੂੰ ਆਪਣੇ ਸਮਾਨ (ਲੱਗੇਜ਼) ਨੂੰ ਲੈ ਕੇ ਹੋਣਾ ਪਵੇਗਾ ਹੋਰ ਵੀ ਸਾਵਧਾਨ, ਕਿਉਂਕਿ ਰੇਲਵੇ ਨੇ ਨਵੇਂ ਨਿਯਮ ਕੜੇ ਕਰ ਦਿੱਤੇ ਹਨ।

ਕਿੰਨਾ ਸਮਾਨ ਮੁਫ਼ਤ ਲੈ ਜਾ ਸਕਦੇ ਹੋ?

ਏ.ਸੀ. ਫ਼ਰਸਟ ਕਲਾਸ – 70 ਕਿਲੋ

ਏ.ਸੀ. ਸੈਕਿੰਡ ਕਲਾਸ – 50 ਕਿਲੋ

ਥਰਡ ਏ.ਸੀ./ਸਲੀਪਰ – 40 ਕਿਲੋ

ਜਨਰਲ ਕਲਾਸ – 35 ਕਿਲੋ

ਇਸ ਤੋਂ ਵੱਧ ਸਮਾਨ ਹੋਣ ‘ਤੇ ਯਾਤਰੀ ਨੂੰ ਦੇਣਾ ਪਵੇਗਾ ਵਾਧੂ ਚਾਰਜ।

ਟ੍ਰੇਨ ਵਿੱਚ ਮਨਾਹੀਸ਼ੁਦਾ ਸਮਾਨ

ਜੇ ਕੋਈ ਯਾਤਰੀ ਮਨਾਹੀਸ਼ੁਦਾ ਸਮਾਨ ਲੈ ਕੇ ਫੜ੍ਹਿਆ ਗਿਆ ਤਾਂ ਰੇਲਵੇ ਐਕਟ ਧਾਰਾ 164 ਤਹਿਤ 1000 ਰੁਪਏ ਜੁਰਮਾਨਾ, 3 ਸਾਲ ਤੱਕ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

ਮਨਾਹੀਸ਼ੁਦਾ ਚੀਜ਼ਾਂ ਵਿੱਚ ਸ਼ਾਮਲ ਹਨ

ਸੁੱਕਾ ਨਾਰੀਅਲ, ਗੈਸ ਸਿਲੰਡਰ

ਪਟਾਖੇ, ਬਾਰੂਦ

ਤੇਜ਼ਾਬ, ਟਾਇਲਟ ਕਲੀਨਰ, ਖ਼ਤਰਨਾਕ ਕੈਮੀਕਲ

ਮਾਚਿਸ, ਸਟੋਵ

ਖਰਾਬ ਖਾਣਾ, ਚਮੜਾ, ਸੁੱਕੀ ਘਾਹ ਅਤੇ ਬਦਬੂਦਾਰ ਚੀਜ਼ਾਂ

ਰੇਲਵੇ ਦੀ ਅਪੀਲ

“ਯਾਤਰੀ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਲਈ ਨਿਯਮਾਂ ਦੀ ਪਾਲਣਾ ਕਰਨ। ਵੱਧ ਸਮਾਨ ਜਾਂ ਖ਼ਤਰਨਾਕ ਚੀਜ਼ਾਂ ਲੈ ਕੇ ਸਫ਼ਰ ਕਰਨ ਦੀ ਕੋਸ਼ਿਸ਼ ਨਾ ਕਰਨ।”