ਨਿਊਜ਼ ਨੈਟਵਰਕ 15 ਅਗਸਤ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ‘ਤੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਈ ਮਹੱਤਵਪੂਰਨ ਐਲਾਨ ਕੀਤੇ। ਉਨ੍ਹਾਂ ਨੇ ਨੌਜਵਾਨਾਂ ਦੇ ਰੋਜ਼ਗਾਰ, ਊਰਜਾ ਖ਼ੁਦਮੁਖਤਿਆਰੀ, ਤਕਨਾਲੋਜੀ ਨਵੀਨਤਾ, ਰੱਖਿਆ ਸਮਰੱਥਾ ਅਤੇ ਆਰਥਿਕ ਸੁਧਾਰਾਂ ‘ਤੇ ਜ਼ੋਰ ਦਿੱਤਾ।
*ਨੌਜਵਾਨਾਂ ਲਈ ‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ’*
* 1 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਯੋਜਨਾ ਲਾਗੂ।
* ਪ੍ਰਾਈਵੇਟ ਸੈਕਟਰ ‘ਚ ਪਹਿਲੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 15,000 ਰੁਪਏ ਸਰਕਾਰ ਵੱਲੋਂ ਮਿਲਣਗੇ।
* ਇਹ ਪਹਿਲੀ ਵਾਰ ਹੈ ਜਦੋਂ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਿੱਧਾ ਲਾਭ ਮਿਲੇਗਾ।
*ਊਰਜਾ ਅਤੇ ਤਕਨਾਲੋਜੀ ਵਿੱਚ ਖ਼ੁਦਮੁਖਤਿਆਰੀ*
* 11 ਸਾਲਾਂ ਵਿੱਚ ਸੌਲਰ ਊਰਜਾ 30 ਗੁਣਾ ਵਧੀ, ਹਾਈਡ੍ਰੋਪਾਵਰ ਅਤੇ ਗ੍ਰੀਨ ਹਾਈਡ੍ਰੋਜਨ ਵਿੱਚ ਨਿਵੇਸ਼।
* 10 ਨਵੇਂ ਅਣੂ-ਰਿਐਕਟਰ ਕਾਰਜਸ਼ੀਲ, 2047 ਤੱਕ ਅਣੂ ਸਮਰੱਥਾ 10 ਗੁਣਾ ਵਧਾਉਣ ਦਾ ਟੀਚਾ।
* 1,200+ ਸਥਾਨਾਂ ‘ਤੇ ਮਹੱਤਵਪੂਰਨ ਖਨਿਜਾਂ ਦੀ ਖੋਜ ਜਾਰੀ।
* 2047 ਤੱਕ ਭਾਰਤ ਦਾ ਆਪਣਾ ਸਪੇਸ ਸਟੇਸ਼ਨ ਬਣਾਉਣ ਦਾ ਟੀਚਾ ਅਤੇ ‘ਮੇਡ ਇਨ ਇੰਡੀਆ’ ਜੈੱਟ ਇੰਜਣ ਬਣਾਉਣ ਦੀ ਅਪੀਲ।

*ਰੱਖਿਆ ਅਤੇ ਸੁਰੱਖਿਆ*
* ‘ਆਪਰੇਸ਼ਨ ਸਿੰਧੂਰ’ ਵਿੱਚ ਫੌਜ ਦੀ ਕਾਰਵਾਈ ਦੀ ਸਾਰਾਹਨਾ, ਦੁਸ਼ਮਣ ਦੇ ਠਿਕਾਣੇ ਤਬਾਹ ਕਰਨ ਦਾ ਜ਼ਿਕਰ।
* ‘ਮਿਸ਼ਨ ਸੁਦਰਸ਼ਨ ਚਕ੍ਰ’ ਹੇਠ ਯੁੱਧ ਤਕਨੀਕ ਦੇ ਵਿਸਥਾਰ ਅਤੇ ਸੁਰੱਖਿਆ ਮਜ਼ਬੂਤ ਕਰਨ ਦਾ ਸੰਕਲਪ।
*ਹੋਰ ਐਲਾਨ*

* ਸਾਫ਼ ਊਰਜਾ ਦਾ 2030 ਦਾ ਟੀਚਾ 2025 ਤੱਕ ਹਾਸਲ ਕਰਨ ਦਾ ਦਾਅਵਾ।
* ‘ਸਮੁੰਦਰ ਮੰਥਨ ਮਿਸ਼ਨ’ ਨਾਲ ਤੇਲ ਅਤੇ ਗੈਸ ਭੰਡਾਰ ਦੀ ਖੋਜ ਜਾਰੀ।
* ਖਾਦਾਂ ਵਿੱਚ ਖ਼ੁਦਮੁਖਤਿਆਰੀ ਅਤੇ ਘਰੇਲੂ ਉਤਪਾਦਨ ਦੀ ਅਪੀਲ।
* ਸਾਰੀਆਂ ਭਾਰਤੀ ਭਾਸ਼ਾਵਾਂ ਦੇ ਵਿਕਾਸ ‘ਤੇ ਜ਼ੋਰ।
* ਮੋਟਾਪੇ ਨੂੰ ਵਧਦਾ ਸੰਕਟ ਦੱਸਦਿਆਂ ਤੇਲ ਦੇ ਇਸਤੇਮਾਲ ਵਿੱਚ 10% ਕਮੀ ਦੀ ਅਪੀਲ।
* ਪੂਰਬੀ ਭਾਰਤ ਅਤੇ ਪਿੱਛੜੇ ਜ਼ਿਲ੍ਹਿਆਂ ਲਈ ਖ਼ਾਸ ਵਿਕਾਸ ਯੋਜਨਾਵਾਂ।
*ਆਰਥਿਕ ਸੁਧਾਰ*
* ਇਸ ਦੀਵਾਲੀ ਤੋਂ ‘ਨੇਕਸਟ ਜਨਰੇਸ਼ਨ ਜੀਐਸਟੀ ਰਿਫਾਰਮ’ ਲਾਗੂ ਹੋਣਗੇ, ਐਮਐਸਐਮਈ ਨੂੰ ਲਾਭ।
* ਮਹਿੰਗਾਈ ‘ਤੇ ਕਾਬੂ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਅਤੇ ਗਲੋਬਲ ਏਜੰਸੀਜ਼ ਵੱਲੋਂ ਸਾਰਾਹਨਾ ਦਾ ਜ਼ਿਕਰ।
*ਸਿੰਧੂ ਸਮਝੌਤੇ ‘ਤੇ ਰੁਖ਼*
* ਭਾਰਤ ਦੇ ਹੱਕ ਦਾ ਪਾਣੀ ਕਿਸਾਨਾਂ ਲਈ ਵਰਤਣ ‘ਤੇ ਜ਼ੋਰ।
* “ਖੂਨ ਅਤੇ ਪਾਣੀ ਇਕੱਠੇ ਨਹੀਂ ਵਹੇਗਾ” : ਪੀਐਮ ਮੋਦੀ।