ਭਾਖੜਾ ਬਾਂਧ ਦੇ ਖੋਲ੍ਹੇ ਗੇਟ, 45 ਹਜ਼ਾਰ ਕਿਊਸੈਕ ਪਾਣੀ ਛੱਡਿਆ ਜਾਵੇਗਾ

0
52

ਭਾਖੜਾ ਬਾਂਧ ਦੇ ਖੋਲ੍ਹੇ ਗੇਟ, 45 ਹਜ਼ਾਰ ਕਿਊਸੈਕ ਪਾਣੀ ਛੱਡਿਆ ਜਾਵੇਗਾ

ਰੂਪਨਗਰ, 19 ਅਗਸਤ: ਭਾਖੜਾ ਬਾਂਧ ਤੋਂ ਨਿਯੰਤਰਿਤ ਢੰਗ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਬਾਂਧ ਦੇ ਫਲੱਡ ਗੇਟ ਦੋ ਫੁੱਟ ਤੱਕ ਖੋਲ੍ਹੇ ਗਏ ਹਨ, ਜਿਨ੍ਹਾਂ ਰਾਹੀਂ ਲਗਭਗ 7,500 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਟਰਬਾਈਨਾਂ ਰਾਹੀਂ 36,500 ਕਿਊਸੈਕ ਪਾਣੀ ਛੱਡਿਆ ਜਾ ਰਿਹਾ ਹੈ। ਕੁੱਲ ਮਿਲਾ ਕੇ 45,000 ਕਿਊਸੈਕ ਪਾਣੀ ਛੱਡਿਆ ਜਾਵੇਗਾ।

ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਛੱਡੇ ਜਾ ਰਹੇ ਪਾਣੀ ਵਿਚੋਂ ਲਗਭਗ 23,000 ਕਿਊਸੈਕ ਪਾਣੀ ਨਹਿਰਾਂ ਵਿੱਚ ਜਾਵੇਗਾ, ਜਦਕਿ 22,000 ਕਿਊਸੈਕ ਪਾਣੀ ਸਤਲੁਜ ਦਰਿਆ ਵਿੱਚ ਰਹੇਗਾ।

ਡੀਸੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਪਾਣੀ ਬਾਂਧ ਦੀ ਸੁਰੱਖਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਬਾਢ਼ ਵਰਗੀ ਕੋਈ ਸਥਿਤੀ ਨਹੀਂ ਹੈ।