“ਕੀ ਤੁਹਾਡੇ ਫੋਨ ਦੀ ਕਾਲ ਸਕਰੀਨ ਵੀ ਬਦਲ ਗਈ ਹੈ? ਜਾਣੋ ਕਿਵੇਂ ਵਾਪਸ ਲਿਆਓ ਪੁਰਾਣਾ ਡਿਜ਼ਾਇਨ”

0
177

ਨੇਸ਼ਨਲ ਡੈਸਕ:(ਪੰਕਜ ਸੋਨੀ) ‘ਗੂਗਲ ਨੇ ਹਾਲ ਹੀ ਵਿੱਚ ਆਪਣੇ Phone (Dialer) ਐਪ ‘ਚ ਵੱਡਾ ਵਿਜ਼ੂਅਲ ਬਦਲਾਅ ਕੀਤਾ ਹੈ। ਹੁਣ ਕਰੋੜਾਂ ਐਂਡਰਾਇਡ ਯੂਜ਼ਰਾਂ ਦੀ ਕਾਲ ਸਕਰੀਨ ਦਾ ਲੁੱਕ ਬਿਲਕੁਲ ਨਵਾਂ ਹੋ ਗਿਆ ਹੈ।

ਨਵਾਂ ਇੰਟਰਫੇਸ Material 3 Expressive Redesign ‘ਤੇ ਆਧਾਰਿਤ ਹੈ, ਜਿਸਨੂੰ Android 16 ਦੇ ਨਾਲ ਪੇਸ਼ ਕੀਤਾ ਗਿਆ। ਇਹ ਅਪਡੇਟ ਗੂਗਲ ਵੱਲੋਂ ਸਰਵਰ-ਸਾਈਡ ਰਾਹੀਂ ਜਾਰੀ ਕੀਤਾ ਗਿਆ ਹੈ, ਇਸ ਲਈ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਹੀ ਵੱਧਤਰ ਯੂਜ਼ਰਾਂ ਨੂੰ ਨਵਾਂ ਲੁੱਕ ਦਿਖਣ ਲੱਗ ਪਿਆ।

ਕਈਆਂ ਨੂੰ ਨਵਾਂ ਡਿਜ਼ਾਇਨ ਪਸੰਦ ਆ ਰਿਹਾ ਹੈ, ਪਰ ਇੱਕ ਵੱਡੀ ਗਿਣਤੀ ਉਹਨਾਂ ਦੀ ਵੀ ਹੈ ਜੋ ਪੁਰਾਣਾ ਡਾਇਲਰ ਲੁੱਕ ਹੀ ਵਧੀਆ ਮੰਨਦੇ ਹਨ।

ਪੁਰਾਣਾ ਡਾਇਲਰ ਇੰਟਰਫੇਸ ਵਾਪਸ ਕਿਵੇਂ ਲਿਆਈਏ?

ਆਪਣੇ ਫੋਨ ਦੀ Settings ‘ਚ ਜਾਓ।

Apps ਜਾਂ See all apps ‘ਤੇ ਟੈਪ ਕਰੋ।

ਲਿਸਟ ‘ਚੋਂ Phone ਜਾਂ Dialer ਐਪ ਚੁਣੋ।

ਐਪ ਡਿਟੇਲਸ ਪੇਜ ‘ਤੇ ਸੱਜੇ ਕੋਨੇ ‘ਚ ਦਿੱਤੇ ਥ੍ਰੀ ਡੌਟ ਮੇਨੂ ‘ਤੇ ਕਲਿਕ ਕਰੋ।

ਇੱਥੇ ਤੁਹਾਨੂੰ Uninstall updates ਦਾ ਵਿਕਲਪ ਮਿਲੇਗਾ, ਇਸ ‘ਤੇ ਟੈਪ ਕਰੋ।

ਇਸ ਤੋਂ ਬਾਅਦ ਤੁਹਾਡਾ ਫੋਨ Google Phone ਐਪ ਦੇ ਫੈਕਟਰੀ ਵਰਜ਼ਨ ‘ਤੇ ਵਾਪਸ ਆ ਜਾਵੇਗਾ ਅਤੇ ਪੁਰਾਣਾ ਕਾਲ ਇੰਟਰਫੇਸ ਮੁੜ ਦਿਖਣ ਲੱਗੇਗਾ।

ਧਿਆਨ ਰੱਖਣ ਵਾਲੀਆਂ ਗੱਲਾਂ

ਇਸ ਪ੍ਰੋਸੈਸ ਦੌਰਾਨ ਤੁਹਾਡੀ ਕਾਲ ਹਿਸਟਰੀ ਜਾਂ ਕੁਝ ਸੈਟਿੰਗਜ਼ ਮਿਟ ਸਕਦੀਆਂ ਹਨ, ਇਸ ਲਈ ਪਹਿਲਾਂ ਬੈਕਅੱਪ ਜ਼ਰੂਰ ਕਰੋ।

ਭਵਿੱਖ ਵਿੱਚ ਨਵਾਂ ਡਿਜ਼ਾਇਨ ਆਪ ਹੀ ਐਕਟਿਵ ਨਾ ਹੋਵੇ, ਇਸ ਲਈ Google Play Store ‘ਚ ਜਾ ਕੇ Auto-Update Disable ਕਰ ਦਿਓ।

ਜਦੋਂ ਲੋੜ ਹੋਵੇ ਤਾਂ ਮੈਨੁਅਲੀ ਐਪ ਅਪਡੇਟ ਕਰਦੇ ਰਹੋ।