ਮੂਸੇਵਾਲਾ ਕਤਲਕਾਂਡ ‘ਚ ਨਾਮਜ਼ਦ ਜੁਗਨੂੰ ਦੇ ਭੁਲੇਖੇ ਡ੍ਰਾਈਵਰ ਦਾ ਕੀਤਾ ਕਤਲ, ਲੱਕੀ ਪਟਿਆਲ ਨੇ ਲਈ ਜ਼ਿੰਮੇਵਾਰੀ।

0
6

ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿਚ ਨਾਮਜ਼ਦ ਜੁਗਨੂੰ ਦੇ ਭੁਲੇਖੇ ਉਸ ਦੇ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਬਾਈਕ ‘ਤੇ ਸਵਾਰ ਹੋ ਕੇ ਹਮਲਾਵਰ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹਨ ਤੇ ਜੁਗਨੂੰ ਦੇ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।

ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਜੁਗਨੂੰ ਦਾ ਡਰਾਈਵਰ ਸੀ। ਇਸੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਇਸ ਕਤਲ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਗੈਂਗ ਵੱਲੋਂ ਲਈ ਗਈ ਹੈ। ਪੋਸਟ ਸਾਂਝੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਇਸ ਪੋਸਟ ਦੀ ਡੇਲੀ ਪੋਸਟ ਪੰਜਾਬੀ ਪੁਸ਼ਟੀ ਨਹੀਂ ਕਰਦਾ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਪੋਸਟ ਵਿਚ ਲਿਖਿਆ ਗਿਆ ਹੈ ਕਿ ਅੱਜ ਜੋ ਬਾਹਮਣ ਵਾਲੇ ਕੋਟਕਪੂਰਾ ਵਿਚ ਯਾਦਵਿੰਦਰ ਦਾ ਕਤਲ ਹੋਇਆ ਹੈ, ਉਸ ਦੀ ਜ਼ਿਮੇਵਾਰੀ ਅਸੀਂ ਚੱਕਦੇ ਹਾਂ। ਹਮਲਾ ਯਾਦਵਿੰਦਰ ਤੇ ਜੁਗਨੂੰ ਦੋਵਾਂ ‘ਤੇ ਕਰਨਾ ਸੀ। ਦੱਸ ਦੇਈਏ ਕਿ ਜੁਗਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਨਾਮਜ਼ਦ ਹੈ। ਪੋਸਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਾਕੀ ਸਾਰਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਜੋ ਵੀ ਜੁਗਨੂੰ ਦੇ ਲਿੰਕ ਵਿਚ ਹਨ, ਆਪਣਾ ਬਚਾਅ ਕਰ ਲਓ। ਤਕੜੇ ਹੋ ਕੇ ਰਹੋ, ਤੁਹਾਡੇ ਨਾਲ ਵੀ ਵੀ ਨੁਕਸਾਨ ਹੋਵੇਗਾ, ਜਸਟ ਵੇਟ ਐਂਡ ਵਾਚ।

ਜ਼ਿਕਰਯੋਗ ਹੈ ਕਿ ਘਟਨਾ ਦੇ ਬਾਅਦ ਕੋਟਕਪੂਰਾ ਦੇ ਪਿੰਡ ਬਾਹਮਣਵਾਲਾ ਵਿਚ ਦਹਿਸ਼ਤ ਦਾ ਮਾਹੌਲ ਹੈ। ਮੋਟਰਸਾਈਕਲ ਸਵਾਰ 3 ਅਣਪਛਾਤਿਆਂ ਵੱਲੋਂ ਗੱਡੀ ‘ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਡਰਾਈਵਰ ਯਾਦਵਿੰਦਰ ਦੀ ਮੌਤ ਹੋ ਗਈ ਹੈ ਤੇ ਇਹ ਕਿਹਾ ਗਿਆ ਹੈ ਕਿ ਜੁਗਨੂੰ ਤੇ ਯਾਦਵਿੰਦਰ ਦੋਵੇਂ ਨਿਸ਼ਾਨੇ ‘ਤੇ ਸਨ।