ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾਂ ਵਿਖੇ ਦੇਰ ਰਾਤ LPG ਗੈਸ ਨਾਲ ਭਰੇ ਇੱਕ ਟੈਂਕਰ ਦੇ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਨਾਲ ਆਲੇ ਦੁਆਲੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ | ਹਾਦਸੇ ਚ ਹੁਣ ਤਕ 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਦਕਿ ਕਰੀਬ 35 ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਇਸ ਦੌਰਾਨ ਘਟਨਾ ਵਾਲੀ ਥਾ ਤੇ ਜਲੰਧਰ ਵਿਧਾਨਸਭਾ ਹਲਕਾ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਘਟਨਾ ਵਲਾਇ ਥਾਂ ਤੇ ਪਹੁੰਚੇ ਜਿਹਨਾਂ ਵਲੋਂ ਪੀੜਿਤਾਂ ਨਾਲ ਗੱਲਬਾਤ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਤਾ ਗਿਆ | ਗੱਲਬਾਤ ਦੌਰਾਨ ਪ੍ਰਗਟ ਸਿੰਘ ਦੇ ਵਲੋਂ ਕਿ ਕੁਝ ਕਿਹਾ ਗਿਆ ਤੁਸੀਂ ਵੀ ਇਕ ਵਾਰ ਜਰੂਰ ਸੁਣੋ !