Love Marriage ਖਿਲਾਫ ਪੰਚਾਇਤ ਨੇ ਜਾਰੀ ਕੀਤਾ ਫਰਮਾਨ, ਕੁੜੀ-ਮੁੰਡੇ ਦਾ ਹੋਵੇਗਾ ਬਾਈਕਾਟ, ਪਿੰਡੋਂ ਵੀ ਕੱਢਿਆ ਜਾਵੇਗਾ ਬਾਹਰ

ਹਲਕੇ ਦੇ ਪਿੰਡ ਗਲਵੱਟੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ 2016 ਵਿੱਚ ਵਿਆਹ ਕਰਵਾਇਆ ਸੀ।

ਜਿਨਾਂ ਦੇ ਹੁਣ ਦੋ ਬੱਚੇ ਵੀ ਹਨ ਇਹ ਵਿਯਕਾਹ ਤੋਂ ਬਾਅਦ ਕੁਝ ਸਮਾਂ ਕਿਰਾਏ ਤੇ ਰਹੇ ਪਰ ਹੁਣ ਪਿੰਡ ਦੇ ਲੋਕਾਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ

ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੋਨਾਂ ਵੱਲੋਂ ਪਿੰਡ ਵਿੱਚ ਹੀ ਵਿਆਹ ਕਰਵਾਉਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ।

 

ਜਦੋਂ ਇਸ ਸਬੰਧੀ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਮਾਨਯੋਗ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਦੋਂ ਇਸ ਸਬੰਧੀ ਤਰਨਜੀਤ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਤੇ ਪਿੰਡ ਤੋਂ ਬਾਹਰ ਜਾਣ ਲਈ ਦਵਾ ਪਾਇਆ ਜਾ ਰਿਹਾ ਹੈ

ਓਹਨਾ ਕਿਹਾ ਕਿਹਾ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਾਨਯੋਗ ਹਾਈਕੋਰਟ ਦਾ ਰੁਖ ਕਰਾਂਗੇ | ਓਥੇ ਹੀ ਐਡਵੋਕੇਟ ਅਮਰਦੀਪ ਸਿੰਘ ਨੇ ਕਿਹਾ ਕਿ ਮੇਰੇ ਕਲਾਇੰਟ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਗੈਰ ਕਾਨੂੰਨੀ ਮਤਾ ਪਾਇਆ ਗਿਆ ਹੈ | ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੇਕਰ ਲੋੜ ਪਈ ਤਾਂ ਅਸੀਂ ਮਾਨਯੋਗ ਹਾਈ ਕੋਰਟ ਜਾਵਾਂਗੇ